ਨਵੀਂ ਦਿੱਲੀ- ਦੂਰਸੰਚਾਰ ਕੰਪਨੀਆਂ ਦੀ ਮਦਦ ਨਾਲ ਸਰਕਾਰ ਨੇ ਮੰਨਿਆ ਕਿ ਮਾਲੀ ਸਾਲ 2014-15 ਦੇ ਮਾਲੀ ਖਾਤਾ ਘਾਟਾ ਜੀ.ਡੀ.ਪੀ. ਦਾ 4.1 ਫੀਸਦੀ ਰੱਖਣ ਦੇ ਟੀਚੇ ਨੂੰ ਹਾਸਲ ਕਰ ਲਿਆ ਗਿਆ ਹੈ। ਦੂਰਸੰਚਾਰ ਕੰਪਨੀਆਂ ਨੇ ਸਪੈਕਟ੍ਰਮ ਅਤੇ ਮਾਰਚ 'ਚ ਟੈਕਸ ਪ੍ਰਾਪਤੀਆਂ ਦੇ ਮਦ 'ਚ ਅੰਤਿਮ ਸਮੇਂ 'ਚ 10,808 ਕਰੋੜ ਰੁਪਏ ਦਾ ਭੁਗਤਾਨ ਕਰ ਕੇ ਸਰਕਾਰ ਨੂੰ ਇਸ ਮਾਮਲੇ 'ਚ ਮਦਦ ਕੀਤੀ ਹੈ।
ਅਧਿਕਾਰਤ ਸੂਤਰਾਂ ਦੇ ਮੁਤਾਬਕ ਦੂਰਸੰਚਾਰ ਕੰਪਨੀਆਂ ਨੇ ਮਾਲੀ ਸਾਲ ਦੇ ਅਖੀਰਲੇ ਦਿਨ 10,808 ਕਰੋੜ ਰੁਪਏ ਦਾ ਭੁਗਤਾਨ ਕਤਾ ਹੈ। ਇਸ ਵਿਚਾਲੇ ਲੇਖਾ ਕੰਟਰੋਲਰ ਵੱਲੋਂ ਮੌਜੂਦਾ ਮਾਲੀ ਸਾਲ ਦੀ ਅਪ੍ਰੈਲ ਫਰਵਰੀ ਦੇ ਲਈ ਜਾਰੀ ਅਧਿਕਾਰਤ ਅੰਕੜਿਆਂਦੇ ਮੁਤਾਬਕ ਮਾਲੀ ਘਾਟਾ 6.02 ਲੱਖ ਕਰੋੜ ਰੁਪਏ ਰਿਹਾ ਜੋ ਕਿ 5.12 ਲੱਖ ਕਰੋੜ ਰੁਪਏ ਦੇ ਟੀਚੇ ਦੇ ਮੁਕਾਬਲੇ 'ਚ ਲਗਭਗ 90,000 ਕਰੋੜ ਰੁਪਏ ਵੱਧ ਹੈ।
ਵਾਇਸ ਕਾਲਿੰਗ ਤੋਂ ਬਾਅਦ ਵਟਸਐਪ ਇਕ ਹੋਰ ਵੱਡਾ ਧਮਾਕਾ ਕਰਨ ਲਈ ਤਿਆਰ!
NEXT STORY