ਤੁਸੀਂ ਆਪਣੇ ਫੇਸਬੁੱਕ ਅਕਾਊਂਟ 'ਤੇ ਆਪਣੀ ਪਸੰਦ ਦੇ ਬਹੁਤ ਸਾਰੇ ਪੇਜ਼ ਲਾਈਕ ਕਰ ਰੱਖੇ ਹੋਣਗੇ ਪਰ ਇਨ੍ਹਾਂ 'ਚੋਂ ਕਿਸੀ ਪੇਜ਼ ਦਾ ਕੋਈ ਈਵੈਂਟ ਤੁਹਾਡੇ ਆਸ-ਪਾਸ ਹੋ ਰਿਹਾ ਹੋਵੇ ਤਾਂ ਉਦੋਂ ਵੀ ਤੁਹਾਨੂੰ ਪਤਾ ਨਹੀਂ ਲੱਗਦਾ। ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਫੇਸਬੁੱਕ ਹੁਣ ਇਕ ਨਵਾਂ Subscribe Button ਲੈ ਕੇ ਆਇਆ ਹੈ।
ਇਹ ਬਟਨ ਈਵੈਂਟਸ ਸੈਕਸ਼ਨ 'ਚ ਦਿੱਤਾ ਗਿਆ ਹੈ। ਇਸ ਨਾਲ ਤੁਸੀਂ ਲਾਈਕ ਕੀਤੇ ਗਏ ਫੇਸਬੁੱਕ ਪੇਜ਼ ਦੇ ਉਨ੍ਹਾਂ ਈਵੈਂਟਸ ਦੇ ਬਾਰੇ 'ਚ ਜਾਣ ਸਕਦੇ ਹੋ ਜੋ ਤੁਹਾਡੇ ਆਸ-ਪਾਸ ਹੋ ਰਹੇ ਹਨ। ਜਿਸ ਤਰ੍ਹਾਂ ਫੇਸਬੁੱਕ ਪੇਜ਼ 'ਤੇ ਲਾਈਕ ਬਟਨ ਦਿੱਤਾ ਜਾਂਦਾ ਹੈ ਉਸ ਤਰ੍ਹਾਂ ਹੀ ਹੁਣ ਪੇਜ਼ ਦੇ ਨਾਮ ਦੇ ਥੱਲੇ Subscribe Button ਦਿੱਤਾ ਜਾ ਰਿਹਾ ਹੈ।
ਇਹ ਫੀਚਰ ਦੇ ਵੈਬ ਤੇ ਮੋਬਾਈਲ ਵਰਜ਼ਨ ਦੋਵਾਂ ਲਈ ਹੈ। ਇਸ ਬਟਨ ਨਾਲ ਯੂਜ਼ਰਸ ਨੂੰ ਉਨ੍ਹਾਂ ਵਲੋਂ ਸਬਸਕ੍ਰਾਈਬ ਕੀਤੇ ਗਏ ਬ੍ਰੈਂਡ, ਮਿਊਜਿਸ਼ਿਅਨ ਤੇ ਹੋਰ ਪੇਜੇਸ ਦੇ ਆਸ-ਪਾਸ ਹੋ ਰਹੇ ਈਵੈਂਟ ਦੇ ਬਾਰੇ 'ਚ ਨੋਟੀਫਿਕੇਸ਼ਨ ਮਿਲ ਜਾਏਗਾ।
ਦੂਰਸੰਚਾਰ ਕੰਪਨੀਆਂ ਦੀ ਮਦਦ ਨਾਲ ਮਾਲੀ ਘਾਟਾ 4.1 ਫੀਸਦੀ
NEXT STORY