ਰਾਉਰਕੇਲਾ- ਪ੍ਰਧਾਨਮੰਤਰੀ ਨੇ ਬੁੱਧਵਾਰ ਨੂੰ ਕਿਹਾ ਇਸਪਾਤ ਉਤਪਾਦਨ ਵਧਾਉਣ ਦੀ ਜ਼ਰੂਰਤ ਹੈ ਤਾਂ ਜੋ ਉਹ ਚੀਨ ਤੋਂ ਅੱਗੇ ਨਿਕਲ ਕੇ ਵਿਸ਼ਵ ਦਾ ਸਭ ਤੋਂ ਵੱਡਾ ਇਸਪਾਤ ਉਤਪਾਦਕ ਬਣ ਸਕੇ। ਮੋਦੀ ਨੇ ਇਹ ਗੱਲ ਸੇਲ ਦੇ ਰਾਉਰਕੇਲਾ ਇਸਪਾਤ ਪਲਾਂਟ (ਆਰ.ਐੱਸ.ਪੀ.) 'ਚ 12,000 ਕਰੋੜ ਰੁਪਏ ਦੇ ਵਿਸਥਾਰ ਪ੍ਰਾਜੈਕਟ ਨੂੰ ਦੇਸ਼ ਨੂੰ ਸਮਰਪਤ ਕਰਦੇ ਹੋਏ ਕਹੀ।
ਉਨ੍ਹਾਂ ਨੇ ਇਸਪਾਤ ਉਦਯੋਗ ਨੂੰ ਕਿਹਾ ਕਿ ਉਹ ਆਪਣਾ ਉਤਪਾਦਨ ਵਧਾ ਕੇ ਵਿਸ਼ਵ 'ਚ ਅੱਵਲ ਨੰਬਰ 'ਤੇ ਪਹੁੰਚਣ ਅਤੇ ਅਜਿਹੀ ਗੁਣਵੱਤਾ ਯਕੀਨੀ ਬਣਾਉਣ ਕਿ ਵਿਸ਼ਵ ਦਾ ਧਿਆਨ ਆਕਰਸ਼ਿਤ ਹੋ ਸਕੇ। ਮੋਦੀ ਨੇ ਕਿਹਾ ਕਿ ਉਤਪਾਦਨ ਦੇ ਲਿਹਾਜ਼ ਨਾਲ ਭਾਰਤ ਅਮਰੀਕਾ ਨੂੰ ਪਾਰ ਕਰ ਚੁੱਕਿਆ ਹੈ ਪਰ ਅਜੇ ਚੀਨ ਤੋਂ ਪਿੱਛੇ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਚੋਟੀ 'ਤੇ ਪਹੁੰਚਣਾ ਚਾਹੀਦਾ ਹੈ। ਪ੍ਰਧਾਨਮਤਰੀ ਸਟੀਲ ਅਥਾਰਿਟੀ ਆਫ ਇੰਡੀਆ ਲਿਮਟਿਡ ਦੇ ਕੰਪਲੈਕਸ ਦੀ ਯਾਤਰਾ ਦੇ ਬਾਅਦ ਉੜੀਸਾ ਦੇ ਰਾਉਰਕੇਲਾ 'ਚ ਇਕ ਵਿਸ਼ਾਲ ਸਭਾ ਨੂੰ ਸੰਬੋਧਨ ਕਰ ਰਹੇ ਸਨ।
ਫੇਸਬੁੱਕ ਨੇ ਸ਼ੁਰੂ ਕੀਤਾ ਨਵਾਂ ਫੀਚਰ, ਜਾਣੋ ਕੀ ਹੈ ਖਾਸਿਅਤ
NEXT STORY