ਨਵੀਂ ਦਿੱਲੀ- ਮਾਰਚ ਦੇ ਆਟੋ ਵਿਕਰੀ ਅੰਕੜਿਆਂ ਵਿਚ ਕਮਰਸ਼ੀਅਲ ਵਾਹਨ ਵਿਕਰੀ ਦੇ ਅੰਕੜੇ ਸੁਧਰਦੇ ਦਿਖਾਈ ਦਿੱਤੇ ਹਨ। ਟੂ-ਵ੍ਹੀਲਰ ਸੈਗਮੈਂਟ ਵਿਚ ਇਸ ਵੇਲੇ ਵਿਕਰੀ ਜ਼ਿਆਦਾ ਵਧੀ ਦਿਖਾਈ ਦੇ ਰਹੀ ਹੈ ਪਰ ਮਾਰੂਤੀ ਸੁਜ਼ੂਕੀ ਦੇ ਅੰਕੜੇ ਥੋੜ੍ਹੇ ਨਿਰਾਸ਼ਾਜਨਕ ਆਏ ਹਨ।
ਕਾਰਾਂ ਦੀ ਵਿਕਰੀ
-ਮਹਿੰਦਰਾ ਐਂਡ ਮਹਿੰਦਰਾ ਨੇ ਕੁਲ 45212 ਵਾਹਨਾਂ ਦੀ ਵਿਕਰੀ ਕੀਤੀ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 12.44 ਫੀਸਦੀ ਘੱਟ ਹੈ। ਇਸੇ ਤਰ੍ਹਾਂ ਕੰਪਨੀ ਦੇ ਟਰੈਕਟਰਾਂ ਦੀ ਵਿਕਰੀ ਇਕ ਫੀਸਦੀ ਡਿੱਗੀ ਹੈ। ਕੰਪਨੀ ਨੇ 12254 ਟਰੈਕਟਰ ਵੇਚੇ।
-ਮਾਰੂਤੀ ਸੁਜ਼ੂਕੀ ਇੰਡੀਆ ਦੀ ਕੁਲ ਵਿਕਰੀ 1.6 ਫੀਸਦੀ ਘੱਟ ਕੇ 111555 ਇਕਾਈਆਂ ਹੋ ਗਈ ਜੋ ਪਿਛਲੇ ਸਾਲ 'ਚ ਇਸੇ ਮਹੀਨੇ 113350 ਇਕਾਈ ਸੀ।
-ਜਨਰਲ ਮੋਟਰਜ਼ ਇੰਡੀਆ ਦੀ ਵਿਕਰੀ ਵਿਚ 35.5 ਫੀਸਦੀ (4257 ਕਾਰਾਂ) ਦੀ ਗਿਰਾਵਟ ਦਰਜ ਕੀਤੀ ਗਈ। ਕੰਪਨੀ ਨੇ ਪਿਛਲੇ ਸਾਲ ਮਾਰਚ ਵਿਚ 6601 ਕਾਰਾਂ ਵੇਚੀਆਂ ਸਨ।
-ਅਸ਼ੋਕ ਲੇਲੈਂਡ ਨੇ ਕੁਲ 12754 ਵਾਹਨਾਂ ਦੀ ਵਿਕਰੀ ਕੀਤੀ ਜੋ ਪਿਛਲੇ ਸਾਲ ਇਸੇ ਮਹੀਨੇ ਨਾਲੋਂ 24 ਫੀਸਦੀ ਵਧੇਰੇ ਹੈ।
-ਹੂੰਡਈ ਮੋਟਰ ਇੰਡੀਆ ਦੀ ਵਿਕਰੀ ਮਾਰਚ ਵਿਚ 3.8 ਫੀਸਦੀ ਘੱਟ ਕੇ 49740 ਵਾਹਨਾਂ ਦੀ ਰਹੀ। ਬੀਤੇ ਸਾਲ ਕੰਪਨੀ ਨੇ 51708 ਵਾਹਨ ਵੇਚੇ ਸਨ।
-ਫੋਰਡ ਇੰਡੀਆ ਦੇ ਵਾਹਨਾਂ ਦੀ ਕੁਲ ਵਿਕਰੀ 33.62 ਫੀਸਦੀ ਵੱਧ ਕੇ 15775 ਇਕਾਈਆਂ ਦੀ ਰਹੀ। ਮਾਰਚ 2014 ਵਿਚ ਕੰਪਨੀ ਨੇ 11805 ਵਾਹਨ ਵੇਚੇ ਸਨ।
-ਐਸਕਾਰਟਸ ਨੇ ਮਾਰਚ ਵਿਚ ਆਪਣੇ ਟਰੈਕਟਰਾਂ ਦੀ ਕੁਲ ਵਿਕਰੀ ਵਿਚ 31.7 ਫੀਸਦੀ ਗਿਰਾਵਟ ਦਰਜ ਕੀਤੀ ਹੈ। ਇਸ ਦੌਰਾਨ ਕੰਪਨੀ ਨੇ 4223 ਟਰੈਕਟਰ ਵੇਚੇ।
ਟੂ-ਵ੍ਹੀਲਰ ਦੀ ਵਿਕਰੀ
-ਰਾਇਲ ਇਨਫੀਲਡ ਨੇ ਵਿਕਰੀ ਵਿਚ 42 ਫੀਸਦੀ ਦਾ ਵਾਧਾ ਦਰਜ ਕੀਤਾ। ਕੰਪਨੀ ਨੇ 33679 ਮੋਟਰਸਾਈਕਲ ਵੇਚੇ।
-ਹੋਂਡਾ ਮੋਟਰਸਾਈਕਲ ਦੀ ਵਿਕਰੀ 1.81 ਫੀਸਦੀ ਵੱਧ ਕੇ 399178 ਇਕਾਈਆਂ ਦੀ ਰਹੀ। ਬੀਤੇ ਸਾਲ ਉਸਨੇ 392060 ਵਾਹਨਾਂ ਦੀ ਵਿਕਰੀ ਕੀਤੀ ਸੀ।
-ਹੀਰੋ ਮੋਟੋਕਾਰਪ ਨੇ ਮਾਰਚ ਵਿਚ ਆਪਣੀ ਵਿਕਰੀ ਵਿਚ 1.47 ਫੀਸਦੀ ਦਾ ਵਾਧਾ ਦਰਜ ਕੀਤਾ। ਇਸ ਦੌਰਾਨ ਕੰਪਨੀ ਨੇ 531750 ਵਾਹਨਾਂ ਦੀ ਵਿਕਰੀ ਕੀਤੀ।
ਹੋਂਡਾ ਕਾਰਾਂ ਦੀ ਵਿਕਰੀ 23 ਫੀਸਦੀ ਵਧੀ
NEXT STORY