ਨਵੀਂ ਦਿੱਲੀ- ਵਿਪ੍ਰੋ ਦੇ ਮੁੱਖ ਵਪਾਰ ਪਰਿਚਾਲਨ ਅਧਿਕਾਰੀ ਸਤੀਸ਼ਚੰਦਰ ਦੋਰੇਸਵਾਮੀ ਨੇ ਅਸਤੀਫਾ ਦੇ ਦਿੱਤਾ ਹੈ। ਦੇਸ਼ ਦੀ ਤੀਜੀ ਸਭ ਤੋਂ ਵੱਡੀ ਸਾਫਟਵੇਅਰ ਬਰਾਮਦਕਾਰ ਕੰਪਨੀ ਨੇ ਕੁਝ ਹਫਤੇ ਪਹਿਲੇ ਹੀ ਨਵੇਂ ਸੰਗਠਨਾਤਮਕ ਢਾਂਚੇ ਦਾ ਐਲਾਨ ਕੀਤਾ ਅਤੇ ਆਬਿਦ ਅਲੀ ਨੀਮੂਚਾਵਲਾ ਨੂੰ ਮੁਖ ਪਰਿਚਾਲਨ ਅਧਿਕਾਰੀ ਨਿਯੁਕਤ ਕੀਤਾ। ਇਸ ਤੋਂ ਬਾਅਦ ਦੋਰੇਸਵਾਮੀ ਨੇ ਅਸਤੀਫਾ ਦਿੱਤਾ ਹੈ।
ਵਿਪ੍ਰੋ ਨੇ ਈ-ਮੇਲ ਦੇ ਜਵਾਬ 'ਚ ਦੋਰੇਸਵਾਮੀ ਦੇ ਅਸਤੀਫੇ ਦਾ ਐਲਾਨ ਕੀਤਾ ਹੈ। ਇਹ ਅਜੇ ਨਹੀਂ ਪਤਾ ਲੱਗ ਸਕਿਆ ਹੈ ਕਿ ਦੋਰੇਸਵਾਮੀ ਕਿੱਥੇ ਜਾ ਰਹੇ ਹਨ।
ਟੂ-ਵ੍ਹੀਲਰ ਸੈਗਮੈਂਟ 'ਚ ਵਿਕਰੀ ਵਧੀ, ਕਾਰਾਂ ਦੇ ਅੰਕੜੇ ਨਿਰਾਸ਼ਾਜਨਕ
NEXT STORY