ਮੁੰਬਈ- ਰਿਜ਼ਰਵ ਬੈਂਕ ਨੇ ਬੈਂਕਾਂ ਦੇ ਲਈ 'ਆਈ.ਐੱਫ.ਐੱਸ.ਸੀ. ਬੈਂਕਿੰਗ ਯੂਨਿਟ' (ਆਈ.ਬੀ.ਯੂ.) ਖੋਲ੍ਹਣ ਦੇ ਨਿਯਮ ਤੈਅ ਕਰ ਦਿੱਤੇ ਹਨ। ਕੇਂਦਰੀ ਬੈਂਕ ਨੇ ਕਿਹਾ ਕਿ ਇਸ ਦੇ ਲਈ ਦੇਸ਼ ਦੇ ਜਨਤਕ ਅਤੇ ਨਿਜੀ ਖੇਤਰ ਦੇ ਬੈਂਕਾਂ ਤੋਂ ਇਲਾਵਾ ਭਾਰਤ 'ਚ ਪਹਿਲੇ ਤੋਂ ਕਾਰੋਬਾਰ ਕਰ ਰਹੇ ਵਿਦੇਸ਼ੀ ਬੈਂਕ ਵੀ ਪਾਤਰ ਹੋਣਗੇ। ਉਸ ਨੇ ਦੱਸਿਆ ਕਿ ਇੰਟਰਨੈਸ਼ਨਲ ਫਾਈਨੈਨਸ਼ੀਅਲ ਸਰਵਿਸਿਜ਼ ਸੈਂਟਰ (ਆਈ.ਐੱਫ.ਐੱਸ.ਸੀ.) 'ਚ ਆਈ.ਬੀ.ਯੂ. ਖੋਲ੍ਹੇ ਜਾ ਸਕਦੇ ਹਨ ਅਤੇ ਇਸ ਦੇ ਲਈ ਸੰਸਥਾਪਕ ਬੈਂਕਾਂ ਨੂੰ ਆਰੰਭ ਵਿਚ ਦੋ ਕਰੋੜ ਡਾਲਰ ਦੇ ਬਰਾਬਰ (ਡਾਲਰ ਜਾਂ ਹੋਰ) ਵਿਦੇਸ਼ੀ ਮੁਦਰਾ ਉਪਲਬਧ ਕਰਾਉਣੀ ਹੋਵੇਗੀ। ਉਨ੍ਹਾਂ ਨੂੰ ਸੀ.ਆਰ.ਆਰ. ਅਤੇ ਐੱਸ.ਐੱਲ.ਆਰ. ਤੋਂ ਛੁੱਟੀ ਦਿੱਤੀ ਜਾਵੇਗੀ।
ਆਈ.ਬੀ.ਯੂ. ਭਾਰਤ ਤੋਂ ਬਾਹਰ ਰਹਿਣ ਵਾਲੇ ਲੋਕਾਂ ਤੋਂ ਪੂੰਜੀ ਜੁਟਾ ਸਕਦੀਆਂ ਹਨ ਅਤੇ ਦੇਸ਼ ਅਤੇ ਵਿਦੇਸ਼ਾਂ 'ਚ ਰਹਿਣ ਵਾਲਿਆਂ ਨੂੰ ਫੇਮਾ ਦੇ ਨਿਯਮਾਂ ਦੇ ਮੁਤਾਬਕ ਪੂੰਜੀ ਦਿੱਤੀ ਜਾ ਸਕਦੀ ਹੈ। ਇਹ ਦੇਸ਼ ਦੇ ਬਾਹਰ ਦੀਆਂ ਕੰਪਨੀਆਂ ਦੇ ਟ੍ਰਾਂਜੈਕਸ਼ਨ ਦਾ ਕੰਮ ਕਰ ਸਕਦੀ ਹੈ ਪਰ ਇਹ ਵਿਦੇਸ਼ੀ ਮੁਦਰਾ 'ਚ ਹੋਣਾ ਚਾਹੀਦਾ ਹੈ। ਉਹ ਭਾਰਤੀ ਕੰਪਨੀਆਂ ਵਿਦੇਸ਼ਾਂ 'ਚ ਰਜਿਸਟਰਡ ਇਕਾਈਆਂ ਜਾਂ ਸਾਂਝੇ ਅਦਾਰਿਆਂ ਦੇ ਨਾਲ ਵੀ ਕਾਰੋਬਾਰ ਕਰ ਸਕਦੇ ਹਨ। ਆਈ.ਬੀ.ਯੂ. ਨੂੰ ਚਾਲੂ ਅਤੇ ਬਚਤ ਖਾਤਾ ਖੋਲ੍ਹਣ ਅਤੇ ਚੈੱਕ ਆਦਿ ਜਾਰੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਫਿਲਹਾਲ ਗੁਜਰਾਤ ਦੇ ਗਾਂਧੀਨਗਰ 'ਚ ਪਹਿਲਾ ਆਈ.ਐੱਫ.ਐੱਸ.ਸੀ. ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ।
ਸਟੀਲ ਉਤਪਾਦਨ 'ਚ ਚੀਨ ਤੋਂ ਅੱਗੇ ਨਿਕਲੇ ਭਾਰਤ : ਮੋਦੀ
NEXT STORY