ਮਟਰੋਲਾ ਕੰਪਨੀ ਨੇ ਭਾਰਤ 'ਚ ਆਪਣਾ ਪਹਿਲਾ ਕੇਅਰ ਸੈਂਟਰ ਖੋਲ੍ਹਿਆ ਹੈ। ਅਜੇ ਤਕ ਮਟਰੋਲਾ ਸਿਰਫ ਆਨਲਾਈਨ ਹੀ ਆਪਣੇ ਗੈਜੇਟਸ ਵੇਚ ਰਹੀ ਸੀ। ਭਾਰਤ 'ਚ ਪਹਿਲਾ ਮੋਟੋ ਕੇਅਰ ਸਟੋਰ ਜਿਆਨਗਰ ਰੋਡ ਬੈਂਗਲੂਰ 'ਚ ਖੋਲ੍ਹਿਆ ਗਿਆ ਹੈ। ਇਹ ਕੇਅਰ ਸੈਂਟਰ ਯੂਜ਼ਰਸ ਦੀ ਪ੍ਰੇਸ਼ਾਨੀ ਦੂਰ ਕਰਨ ਦੇ ਨਾਲ-ਨਾਲ ਯੂਜ਼ਰਸ ਦੇ ਲਈ ਹੈਂਡਸ ਆਨ ਜ਼ੋਨ ਦਾ ਵੀ ਕੰਮ ਕਰੇਗਾ।
ਮੋਟੋ ਕੇਅਰ ਸੈਂਟਰ 3000 ਸਕਵੇਅਰ ਫੁੱਟ 'ਚ ਬਣਾਇਆ ਗਿਆ ਹੈ। ਮਟਰੋਲਾ ਕੰਪਨੀ ਅਨੁਸਾਰ ਇਸ ਸਪੋਰਟ ਏਰੀਆ 'ਚ ਯੂਜ਼ਰਸ ਨੂੰ ਐਂਟਰ ਹੁੰਦੇ ਹੀ ਟਰੈਂਡ ਸਟਾਫ ਮਿਲੇਗਾ। ਜਿਹੜੇ ਵੀ ਲੋਕ ਐਂਟਰ ਹੋਣਗੇ ਤੇ ਆਪਣੀ ਸਮੱਸਿਆਵਾਂ ਦੱਸਣਗੇ ਤਾਂ ਮੋਟੋ ਕੇਅਰ 'ਚ ਉਨ੍ਹਾਂ ਦੀ ਪ੍ਰਾਬਲਮ ਦਾ ਹੱਲ ਕੱਢਿਆ ਜਾਵੇਗਾ। ਇਸ ਕੇਅਰ ਸਟੋਰ 'ਚ ਐਕਸਪੀਰੀਐਂਸ ਜ਼ੋਨ ਵੀ ਹੈ, ਜਿਸ 'ਚ ਮਟਰੋਲਾ ਦੇ ਸਾਰੇ ਹੈਂਡਸੈਂਟਸ ਰੱਖੇ ਜਾਣਗੇ ਤੇ ਯੂਜ਼ਰਸ ਉਨ੍ਹਾਂ ਦੀ ਵਰਤੋਂ ਕਰਕੇ ਦੇਖ ਸਕਦੇ ਹਨ।
ਇਸ ਜ਼ੋਨ ਦੀ ਮਦਦ ਨਾਲ ਯੂਜ਼ਰਸ ਫਲਿਪਕਾਰਟ ਦੇ ਜ਼ਰੀਏ ਆਰਡਰ ਵੀ ਦੇ ਸਕਦੇ ਹਨ। ਇਸ ਦੇ ਇਲਾਵਾ ਰਿਪੇਅਰ ਸੈਕਸ਼ਨ ਵੀ ਹੈ। ਮਟਰੋਲਾ ਦੇ ਭਾਰਤ 'ਚ 150 ਰਿਪੇਅਰ ਸੈਂਟਰ ਤੇ ਸਰਵਿਸ ਸੈਂਟਰ ਹਨ ਪਰ ਪਹਿਲੀ ਵਾਰ ਫੁੱਲ ਫਲੈਜ਼ਡ ਕੇਅਰ ਸਟੋਰ ਖੋਲ੍ਹਿਆ ਗਿਆ ਹੈ।
ਰਿਜ਼ਰਵ ਬੈਂਕ ਨੇ ਆਈ.ਬੀ.ਯੂ. ਖੋਲ੍ਹਣ ਦੇ ਨਿਯਮ ਤੈਅ ਕੀਤੇ
NEXT STORY