ਨਵੀਂ ਦਿੱਲੀ- ਮੋਬਾਈਲ ਫੋਨ ਬਣਾਉਣ ਵਾਲੀ ਘਰੇਲੂ ਕੰਪਨੀ ਮਾਈਕਰੋਮੈਕਸ ਨੇ ਅੱਜ ਇਕ ਕਿਫਾਇਤੀ ਸਮਾਰਟਫੋਨ ਬੋਲਟ ਐਸ300 ਲਾਂਚ ਕੀਤਾ ਹੈ ਜਿਸ ਦੀ ਕੀਮਤ 3300 ਰੁਪਏ ਹੋਵੇਗੀ। ਐਂਡਰਾਇਡ 4.4 ਕਿਟਕੈਟ ਆਪ੍ਰੇਟਿੰਗ ਸਿਸਟਮ ਤੇ ਚਾਰ ਇੰਚ wvga ਡਿਸਪਲੇ ਵਾਲੇ ਇਸ ਫੋਨ 'ਚ 1ਜੀ.ਐਚ.ਜ਼ੈਡ. ਪ੍ਰੋਸੈਸਰ, 512 ਐਮ.ਬੀ. ਰੈਮ ਤੇ ਡਿਊਲ ਵੀ.ਜੀ.ਏ. ਕੈਮਰਾ ਦਿੱਤਾ ਗਿਆ ਹੈ।
ਇਸ ਫੋਨ 'ਚ 4 ਜੀ.ਬੀ. ਇੰਟਰਨਲ ਐਸ.ਡੀ. ਕਾਰਡ ਦੀ ਮਦਦ ਨਾਲ 32 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਸ 'ਚ 4 ਤੋਂ 5 ਘੰਟੇ ਟਾਕਟਾਈਮ ਤੇ 155 ਘੰਟੇ ਸਟੈਂਡਬਾਇ ਸਮਰੱਥਾ ਵਾਲੀ 1200 ਐਮ.ਏ.ਐਚ. ਦੀ ਬੈਟਰੀ ਵੀ ਹੈ।
ਮਟਰੋਲਾ ਨੇ ਭਾਰਤ 'ਚ ਖੋਲ੍ਹਿਆ ਆਪਣਾ ਪਹਿਲਾ ਮੋਟੋ ਕੇਅਰ ਸਟੋਰ
NEXT STORY