ਐਲਬਾਮਾ— ਦੁਨੀਆ ਵਿਚ ਅਜਿਹੀਆਂ ਕਈ ਗੱਲਾਂ ਹੁੰਦੀਆਂ ਹਨ, ਜੋ ਤੁਹਾਨੂੰ ਹੈਰਤ ਵਿਚ ਪਾ ਦਿੰਦੀਆਂ ਹਨ। ਹੁਣ ਇਸ ਬੱਚੀ ਨੂੰ ਹੀ ਦੇਖ ਲਓ। ਅਮਰੀਕਾ ਦੇ ਐਲਬਾਮਾ ਦੀ ਰਹਿਣ ਵਾਲੀ ਬ੍ਰੈਂਡੀ ਮੈਕਗਲਾਰਥੀ ਨੇ ਇਕ ਅਜਿਹੀ ਬੱਚੀ ਨੂੰ ਜਨਮ ਦਿੱਤਾ ਹੈ, ਜਿਸ ਦਾ ਨੱਕ ਹੀ ਨਹੀਂ ਹੈ। ਹੈਰਾਨੀ ਦੀ ਗੱਲ ਇਹ ਹੀ ਹੈ ਕਿ ਇਸ ਬੱਚੀ ਦੇ ਗਰਭ ਵਿਚ ਹੋਣ ਦੇ ਕਾਰਨ ਡਾਕਟਰਾਂ ਨੇ ਕਿਹਾ ਸੀ ਕਿ ਇਸ ਬੱਚੀ ਦਾ ਨੱਕ ਬੇਹੱਦ ਸੁੰਦਰ ਹੈ ਪਰ ਜਨਮ ਤੋਂ ਬਾਅਦ ਦੇਖਿਆ ਤਾਂ ਬੱਚੀ ਦਾ ਨੱਕ ਹੈ ਹੀ ਨਹੀਂ ਸੀ।
ਬਿਨਾਂ ਨੱਕ ਦੇ ਇਸ ਬੱਚੀ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚੀ ਬਿਲਕੁਲ ਸਿਹਤਮੰਦ ਹੈ ਅਤੇ ਉਸ ਦੇ ਮਾਤਾ-ਪਿਤਾ ਚਾਹੁੰਦੇ ਹਨ ਤਾਂ ਉਹ ਕੰਸਟ੍ਰਕਟਿਵ ਸਰਜਰੀ ਦੀ ਮਦਦ ਨਾਲ ਆਪਣੇ ਬੱਚੇ ਦਾ ਨੱਕ ਠੀਕ ਕਰਵਾ ਸਕਦੇ ਹਨ। ਫਿਲਹਾਲ ਇਹ ਬੱਚੀ ਨੱਕ ਨਾ ਹੋਣ ਕਰਕੇ ਮੂੰਹ ਰਾਹੀਂ ਹੀ ਸਾਹ ਲੈ ਰਹੀ ਹੈ।
ਫਿਰ ਸਮੁੰਦਰ 'ਚ ਡੁੱਬਿਆ ਜਹਾਜ਼, 54 ਲੋਕਾਂ ਦੀ ਮੌਤ ਤੇ ਕਈ ਲਾਪਤਾ
NEXT STORY