ਲਿਸਬਨ- ਪੁਰਤਗਾਲ ਦੀ ਇਕ ਕੰਪਨੀ ਨੇ ਵਲੇਂਸਾ ਸ਼ਹਿਰ 'ਚ ਦੁਨੀਆਂ ਦੀ ਪਹਿਲੀ ਲਾਲ ਸ਼ਰਾਬ ਬਣਾਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ 5000 ਬੋਤਲਾਂ 'ਚੋਂ 600 ਬੋਤਲਾਂ ਅੰਗੋਲਾ ਬਾਜ਼ਾਰ ਭੇਜੀ ਜਾਵੇਗੀ। ਜੋਯੋ ਗੁਟਰਸਰ ਨੇ ਕਿਹਾ ਹੈ ਕਿ ਸ਼ੁਰੂਆਤ 'ਚ 5000 ਲੀਟਰ ਸ਼ਰਾਬ ਦਾ ਉਤਪਾਦ ਕੀਤਾ ਗਿਆ ਸੀ ਅਤੇ ਇਸ ਨੂੰ ਪੂਰੀ ਸ਼ਰਾਬ ਦੇ 29.80 ਯੂਰੋ (32 ਡਾਲਰ) ਪ੍ਰਤੀ ਬੋਤਲ ਦੀ ਦਰ ਨਾਲ ਵੇਚਿਆ ਗਿਆ। ਉਨ੍ਹਾਂ ਨੇ ਉਮੀਦ ਜਤਾਈ ਕਿ ਉਹ ਸਾਲ 'ਚ 15,000 ਬੋਤਲਾਂ ਵੇਚ ਲੈਣਗੇ। ਗੁਟਰਸਰ ਇਸ ਖੇਤਰ 'ਚ 50 ਸਾਲਾਂ ਤੋਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਲਾਲ ਸ਼ਰਾਬ ਦਾ ਉਤਪਾਦਨ ਕਰਨ ਦਾ ਵਿਚਾਰ ਉਨ੍ਹਾਂ ਦੇ ਮਨ 'ਚ ਡੇਢ ਸਾਲ ਪਹਿਲਾਂ ਆਇਆ ਸੀ। ਇਸ ਸ਼ਰਾਬ ਦਾ ਨਾਂ ਉਨ੍ਹਾਂ ਨੇ 'ਟਿੰਟੋ ਜਿਨ ਪ੍ਰੀਮੀਅਮ' ਰੱਖਿਆ ਹੈ। ਇਸ ਨਵੀਂ ਸ਼ਰਾਬ 'ਚ ਸੋਆ, ਲਾਰੇਲ, ਪੁਦੀਨਾ ਸਮੇਤ 14 ਪ੍ਰਕਾਰ ਦੀ ਸਮੱਗਰੀ ਮਿਲੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਬਹੁਤ ਵਧੀਆ ਅਤੇ ਜ਼ਿਆਦਾ ਫਲ ਵਾਲੀ ਸ਼ਰਾਬ ਹੈ। ਇਹ ਅਜਿਹੀ ਸ਼ਰਾਬ ਹੈ ਜੋ ਲੋਕ ਸ਼ਰਾਬ ਪਸੰਦ ਨਹੀਂ ਕਰਦੇ ਉਹ ਵੀ ਇਸ ਨੂੰ ਪਿਆਰ ਕਰਨ ਲੱਗਣਗੇ। ਗੁਟਰਸਰ ਆਪਣੀ ਇਸ ਸ਼ਰਾਬ ਨੂੰ 23 ਅਪ੍ਰੈਲ ਨੂੰ ਵਲੇਂਸਾ 'ਚ ਪੇਸ਼ ਕਰਨਗੇ।
ਬਿਨਾਂ ਨੱਕ ਦੇ ਪੈਦਾ ਹੋਈ ਬੱਚੀ, ਦੇਖੋ ਹੈਰਾਨੀਜਨਕ ਤਸਵੀਰਾਂ
NEXT STORY