ਨਵੀਂ ਦਿੱਲੀ- ਇਕ ਯਾਤਰੀ ਪਾਇਲਟ ਨੂੰ ਲਿੱਖੀ ਚਿੱਠੀ ਟਵਿੱਟਰ 'ਤੇ ਵਾਇਰਲ ਹੋ ਗਈ ਹੈ। ਇਸ ਚਿੱਠੀ 'ਚ ਇਕ ਔਰਤ ਨੇ ਸੁਰੱਖਿਅਤ ਪਹੁੰਚਣ ਲਈ ਪਾਇਲਟ ਨੂੰ ਇਕ ਧੰਨਵਾਦ ਚਿੱਠੀ ਲਿਖੀ, ਜਿਸ 'ਚ ਪਾਇਲਟ ਦੇ ਦੋਸਤ ਨੇ ਟਵਿੱਟਰ 'ਤੇ ਪਾ ਦਿੱਤੀ।
ਜੈ ਢਿੱਲਣ ਨਾਂ ਦੇ ਇਸ ਪਾਇਲਟ ਨੇ ਆਪਣੇ ਦੋਸਤ ਨੂੰ ਲਿਖਿਆ ਇਹ ਚਿੱਠੀ ਟਵੀਟ ਕੀਤੀ ਜਿਸ ਨੂੰ ਕਰੀਬ 4 ਹਜ਼ਾਰ ਵਾਰ ਰਿਟਵੀਟ ਕੀਤਾ ਜਾ ਚੁੱਕਾ ਹੈ। ਇਹ ਚਿੱਠੀ ਅਜਿਹੇ ਸਮੇਂ 'ਤੇ ਸਾਹਮਣੇ ਆਈ ਹੈ ਜਦੋਂ ਪੂਰੀ ਦੁਨੀਆਂ 'ਚ ਜਹਾਜ਼ ਸੁਰੱਖਿਅਤ ਅਤੇ ਪਾਇਲਟ ਦੇ ਰਵੱਈਏ 'ਤੇ ਬਹਿਸ ਛਿੜੀ ਹੋਈ ਹੈ
ਬੇਛਨੀ ਨਾਂ ਦੀ ਯਾਤਰੀ ਨੇ ਆਪਣੀ ਚਿੱਠੀ 'ਚ ਲਿਖਿਆ ਆਖਿਰ ਅਸੀਂ ਸਾਰੇ ਇਨਸਾਨ ਹਾਂ ਜੋ ਇਸ ਜ਼ਿੰਦਗੀ ਦੀ ਲੜਾਈ ਨਾਲ ਲੜ ਰਹੇ ਹਾਂ। ਸਾਰੇ ਸਾਡੀ ਜ਼ਿੰਦਗੀ 'ਚ ਹਾਂ-ਪੱਖੀ ਅਸਰ ਪਾ ਰਿਹੇ ਹਨ ਅਤੇ ਅਸੀਂ ਲੋਕਾਂ ਦੇ ਕਾਰਨ ਹੱਸ ਪਾ ਰਹੇ ਹਾਂ। ਇਸ ਚਿੱਠੀ 'ਤੇ ਲੋਕਾਂ ਦੀਆਂ ਭਾਵੁਕ ਟਿੱਪਣੀਆਂ ਵੀ ਆ ਰਹੀਆਂ ਹਨ। ਔਰਤ ਯਾਤਰੀ ਇਸ ਚਿੱਠੀ ਨੂੰ ਟਵੀਟ ਕੀਤੇ ਜਾਣ 'ਤੇ ਬਹੁਤ ਖੁਸ਼ ਹੈ। ਉਸ ਦਾ ਕਹਿਣਾ ਹੈ ਕਿ ਕਈ ਵਾਰ ਬਹੁਤ ਸਾਧਾਰਨ ਗੱਲਾਂ ਤੁਹਾਨੂੰ ਇਹ ਮੰਨਣ 'ਤੇ ਮਜ਼ਬੂਰ ਕਰ ਦਿੰਦੀਆਂ ਹਨ ਕਿ ਇਹ ਦੁਨੀਆਂ ਵਧੀਆਂ ਹੈ।
ਇੰਗਲੈਂਡ 'ਚ ਦਿਨੇ-ਦਿਹਾੜੇ ਲੁੱਟੇ ਗਏ ਪੰਜਾਬੀ (ਦੇਖੋ ਤਸਵੀਰਾਂ)
NEXT STORY