ਨੈਰੋਬੀ— ਕੀਨੀਆ ਦੀ ਗਾਰਸੀਆ ਯੂਨੀਵਰਸਿਟੀ ਕਾਲਜ ਵਿਚ ਵੀਰਵਾਰ ਸਵੇਰੇ ਕੁਝ ਨਕਾਬਪੋਸ਼ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ। ਇਨ੍ਹਾਂ ਵਿਚ ਘੱਟ ਤੋਂ ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਦਰਜਨਾਂ ਜ਼ਖਮੀ ਹੋਏ ਹਨ। ਕਾਲਜ ਕੈਂਪਸ ਦੇ ਅੰਦਰ 10 ਅੱਤਵਾਦੀਆਂ ਦੇ ਹੋਣ ਦਾ ਸ਼ੱਕ ਹੈ। ਇਸ ਦੌਰਾਨ ਕੈਂਪਸ ਦੇ ਅੰਦਰ ਹਮਲਾਵਰਾਂ ਅਤੇ ਪੁਲਸ ਦੇ ਵਿਚਕਾਰ ਗੋਲੀਬਾਰੀ ਅਜੇ ਵੀ ਜਾਰੀ ਹੈ। ਜ਼ਿਕਰਯੋਗ ਹੈ ਕਿ ਗਾਰਸੀਆ ਯੂਨੀਵਰਸਿਟੀ ਕੀਨੀਆ ਦੇ ਉੱਤਰੀ ਇਲਾਕੇ ਵਿਚ ਸੋਮਾਲੀਆ ਦੀ ਸਰਹੱਦ ਦੇ ਨਾਲ ਲੱਗਦੀ ਹੈ, ਜਿੱਥੇ ਅੱਤਵਾਦੀ ਸੰਗਠਨ ਅਲ ਸ਼ਬਾਬ ਸਰਗਰਮ ਹੈ। ਇਹ ਸੰਗਠਨ ਖੇਤਰ ਵਿਚ ਕਈ ਅੱਤਵਾਦੀ ਹਮਲੇ ਕਰ ਚੁੱਕਾ ਹੈ।
ਜਾਣਕਾਰੀ ਮੁਤਾਬਕ ਇਸ ਹਮਲੇ ਵਿਚ ਘੱਟ ਤੋਂ ਘੱਟ ਅੱਠ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 30 ਲੋਕ ਜ਼ਖਮੀ ਹੋ ਗਏ। ਇਨ੍ਹਾਂ 'ਚੋਂ ਚਾਰ ਦੀ ਹਾਲਤ ਬੇਹੱਦ ਨਾਜ਼ੁਕ ਹੈ। ਘਟਨਾ ਵਾਲੀ ਥਾਂ 'ਤੇ ਐਂਬੂਲੈਸਾਂ ਮੌਜੂਦ ਹਨ, ਜੋ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾ ਰਹੀਆਂ ਹਨ। ਨੈਰੋਬੀ ਦੇ ਇਕ ਬਲਾਗਰ ਨੇ ਦੱਸਿਆ ਕਿ ਅੱਤਵਾਦੀਆਂ ਦਾ ਪਹਿਰਾਵਾ ਮਿਲਟ੍ਰੀ ਵਾਲਿਆਂ ਦੀ ਯੂਨੀਫਾਰਮ ਨਾਲ ਮਿਲਦਾ-ਜੁਲਦਾ ਹੈ।
ਯੂਨੀਵਰਸਿਟੀ ਤੋਂ ਤਕਰੀਬਨ 300 ਵਿਦਿਆਰਥੀਆਂ ਨੂੰ ਸੁਰੱਖਿਅਤ ਕੀਨੀਆ ਡਿਫੈਂਸ ਫੋਰਸ ਦੇ ਕੈਂਪਾਂ ਵਿਚ ਪਹੁੰਚਾਇਆ ਜਾ ਚੁੱਕਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਮਲਾ ਸਥਾਨਕ ਸਮੇਂ ਅਨੁਸਾਰ ਲਗਭਗ 5 ਵਜੇ ਸਵੇਰੇ ਹੋਇਆ। ਉਸ ਸਮੇਂ ਸਵੇਰ ਦੀਆਂ ਪ੍ਰਾਰਥਨਾਵਾਂ ਚੱਲ ਰਹੀਆਂ ਸਨ, ਜਦੋਂ ਇਹ ਹਮਲਾ ਹੋਇਆ। ਸਵੇਰੇ ਹੋਈ ਇਸ ਗੋਲੀਬਾਰੀ ਅਤੇ ਧਮਾਕਿਆਂ ਦੇ ਨਾਲ ਯੂਨੀਵਰਸਿਟੀ ਦਹਿਲ ਗਈ। ਲੋਕ ਯੂਨੀਵਰਸਿਟੀ 'ਤੇ ਹੋਏ ਇਸ ਹਮਲੇ ਨਾਲ ਦੁਖੀ ਹਨ।
ਮਹਿਲਾ ਦੀ ਪਾਇਲਟ ਨੂੰ ਦਿਲ ਛੂਹ ਲੈਣ ਵਾਲੀ ਚਿੱਠੀ! (ਦੇਖੋ ਤਸਵੀਰਾਂ)
NEXT STORY