ਫੇਸਬੁੱਕ 'ਤੇ 'ਬਲੈਕ ਵਿਡੋ' ਦੇ ਨਾਂ ਨਾਲ ਮਸ਼ਹੂਰ ਇਕ ਔਰਤ ਚੋਰ ਨੇ ਕਈ ਲੋਕਾਂ ਨੂੰ ਪਹਿਲਾਂ ਆਨਲਾਈਨ ਚੈਟਿੰਗ ਦੇ ਰਾਹੀਂ ਫਸਾਇਆ ਅਤੇ ਫਿਰ ਘਰ ਜਾ ਕੇ ਸਭ ਕੁਝ ਲੁੱਟ ਲਿਆ। ਉਸ ਦੀ ਇਸ ਕਰਤੂਤ ਦਾ ਪਰਦਾਫਾ ਹੋਣ 'ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਮਾਮਲਾ ਅਰਜਨਟੀਨਾ ਦੇ ਇਕ ਸ਼ਹਿਰ ਦਾ ਹੈ। ਕਾਨ ਆਰਟੀਸਟ ਸੋਫੀਆ ਡੇਵਿਲਾ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਕਾਫੀ ਹੌਟ ਤਸਵੀਰਾਂ ਅਪਲੋਡ ਕੀਤੀਆਂ ਸਨ। ਇਸ ਤੋਂ ਬਾਅਦ ਉਸ ਨੇ ਕਈ ਮਰਦਾਂ ਨਾਲ ਸੈਕਸ ਚੈਟ ਕੀਤੀ ਅਤੇ ਉਨ੍ਹਾਂ ਨਾਲ ਹਮਬਿਸਤਰ ਹੋਣ ਲਈ ਸੱਦਾ ਦਿੱਤਾ। ਚਲਾਕੀ ਦਿਖਾਉਂਦੇ ਹੋਏ ਉਸ ਨੇ ਕਈ ਲੋਕਾਂ ਦੇ ਘਰਾਂ 'ਚ ਜਾ ਕੇ ਉਨ੍ਹਾਂ ਦੀ ਡ੍ਰਿੰਕ 'ਚ ਨਸ਼ੀਲਾ ਪਦਾਰਥ ਮਿਲਾ ਕੇ ਬੇਹੋਸ਼ ਕਰ ਦਿੱਤਾ ਅਤੇ ਪੂਰਾ ਘਰ ਲੁੱਟ ਕੇ ਫਰਾਰ ਹੋ ਗਈ। ਉਸ ਤੋਂ ਬਾਅਦ ਡਿਏਗੋ ਏਸਕਾਲੈਂਟੇ ਨਾਂ ਦੇ ਸ਼ਖਸ ਨੇ ਪੁਲਸ 'ਚ ਸ਼ਿਕਾਇਤ ਕੀਤੀ ਸੀ। 39 ਸਾਲ ਦੇ ਪੀੜਤ ਨੇ ਦੱਸਿਆ ਕਿ ਕਰੀਬ ਦੋ ਹਫਤੇ ਤੱਕ ਆਨਲਾਈਨ ਚੈਟਿੰਗ ਤੋਂ ਬਾਅਦ ਉਨ੍ਹਾਂ ਨੇ ਮਿਲਣ ਦਾ ਫੈਸਲਾ ਕੀਤਾ ਸੀ। ਪਹਿਲੀ ਵਾਰ ਉਹ ਦੋਵੇ ਇਕ ਹੋਟਲ 'ਚ ਮਿਲੇ ਅਤੇ ਕਾਫੀ ਮਸਤੀ ਕੀਤੀ ਪਰ ਦੂਜੀ ਵਾਰ ਉਹ ਉਸ ਨੂੰ ਮਿਲਣ ਲਈ ਘਰ ਪਹੁੰਚੀ। ਪੁਲਸ ਨੇ ਉਸ ਨੂੰ ਬੁਲਾ ਕੇ ਪੁੱਛ ਪੜਤਾਲ ਕੀਤੀ ਅਤੇ ਵਾਰ-ਵਾਰ ਬਿਆਨ ਬਦਲਣ 'ਤੇ ਉਸ 'ਤੇ ਸ਼ੱਕ ਹੋਇਆ ਅਤੇ ਉਸ ਨੂੰ ਗ੍ਰਿਫਤਾਕ ਕਰ ਲਿਆ ਗਿਆ। ਅਸਲ 'ਚ ਅਜਿਹੇ ਕਈ ਲੋਕਾਂ ਨੇ ਪਹਿਲਾਂ ਵੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਕ ਔਰਤ ਨੇ ਫੇਸਬੁੱਕ 'ਤੇ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਉਨ੍ਹਾਂ ਨੂੰ ਫਸਾਇਆ ਅਤੇ ਘਰ ਆ ਲੁੱਟ ਲਿਆ। ਦੋਸ਼ੀ ਨੇ ਪੁਲਸ ਦੇ ਸਾਹਮਣੇ ਇਹ ਸਵੀਕਾਰ ਕੀਤਾ ਕਿ ਉਸ ਨੇ ਕਰੀਬ 15 ਲੋਕਾਂ ਨੂੰ ਇੰਝ ਹੀ ਲੁੱਟਿਆ ਹੈ।
ਕੀਨੀਆ ਦੀ ਯੂਨੀਵਰਸਿਟੀ 'ਤੇ ਅੱਤਵਾਦੀ ਹਮਲਾ, 8 ਦੀ ਮੌਤ, ਗੋਲੀਬਾਰੀ ਅਜੇ ਵੀ ਜਾਰੀ
NEXT STORY