ਗੋਡਿਆਂ ਦਾ ਦਰਦ (ਆਰਥਰਾਈਟਿਕ ਨੀ ਪੇਨ) ਬੇਹੱਦ ਦੁਖਦਾਈ ਹੁੰਦਾ ਹੈ। ਇਸ ਸੰਬੰਧੀ ਬਹੁਤ ਸਾਰੇ ਵਹਿਮ ਲੋਕਾਂ 'ਚ ਮੌਜੂਦ ਹਨ। ਆਓ ਜਾਣਦੇ ਹਾਂ ਇਨ੍ਹਾਂ ਵਹਿਮਾਂ ਅਤੇ ਇਨ੍ਹਾਂ ਪਿੱਛੇ ਲੁਕੀ ਸੱਚਾਈ ਬਾਰੇ-
ਵਹਿਮ-1 : ਇਹ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਕਮੀ ਨਾਲ ਹੁੰਦਾ ਹੈ
ਆਸਟਿਓਆਰਥਰਾਈਟਿਸ ਸਰੀਰ ਦੀ ਉਮਰ ਵਧਣ ਦੀ ਆਮ ਪ੍ਰਕਿਰਿਆ ਕਾਰਨ ਹੁੰਦਾ ਹੈ। ਅੱਖਾਂ ਵਿਚ ਜਿਵੇਂ ਮੋਤੀਆ ਉਤਰਨਾ ਅਤੇ ਵਾਲਾਂ ਦਾ ਚਿੱਟਾ ਹੋਣਾ। ਕੁਝ ਲੋਕਾਂ ਵਿਚ ਇਹ ਛੇਤੀ ਪੈਦਾ ਹੋ ਜਾਂਦਾ ਹੈ ਜਦਕਿ ਕਈਆਂ 'ਚ ਦੇਰ ਨਾਲ। ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਕਮੀ ਨਾਲ ਹੱਡੀਆਂ 'ਚ ਦਰਦ ਅਤੇ ਥਕਾਵਟ ਪੈਦਾ ਹੁੰਦੀ ਹੈ ਨਾ ਕਿ ਜੋੜਾਂ ਦਾ ਦਰਦ।
ਵਹਿਮ-2 : ਨੈਚਰੋਪੈਥੀ ਅਤੇ ਮਸਾਜ ਹੀ ਇਸਦਾ ਹੱਲ ਹੈ
ਆਇਲ ਮਸਾਜ ਜਿਵੇਂ ਨੈਚੁਰਲ ਟ੍ਰੀਟਮੈਂਟ ਅਸਥਾਈ ਤੌਰ 'ਤੇ ਖੂਨ ਦੇ ਪ੍ਰਵਾਹ ਨੂੰ ਵਧਾ ਕੇ ਗੋਡਿਆਂ ਦੇ ਦਰਦ ਵਿਚ ਰਾਹਤ ਦਿੰਦੇ ਹਨ ਅਤੇ ਕੁਝ ਦੇਰ ਲਈ ਦਰਦ ਵੀ ਦੂਰ ਹੋ ਜਾਂਦਾ ਹੈ। ਫਿਜ਼ਿਓਥੈਰੇਪੀ ਦੀ ਅਸਲ ਭੂਮਿਕਾ ਜੋੜਾਂ ਦੇ ਨੇੜੇ ਮਾਸਪੇਸ਼ੀਆਂ ਦੀ ਤਾਕਤ ਅਤੇ ਸਟੈਮਿਨਾ ਨੂੰ ਸੁਧਾਰਨ 'ਚ ਹੈ, ਜਿਸ ਨਾਲ ਜੋੜਾਂ 'ਤੇ ਪੈਣ ਵਾਲੇ ਦਬਾਅ ਘੱਟ ਹੋ ਸਕਦੇ ਹਨ।
ਵਹਿਮ-3 : ਦਵਾਈਆਂ ਨਾਲ ਹਰ ਚੀਜ਼ ਦਾ ਇਲਾਜ
ਗੋਡਿਆਂ ਦੇ ਦਰਦ ਦੇ ਸ਼ੁਰੂਆਤੀ ਦੌਰ 'ਚ ਦਵਾਈਆਂ ਦਰਦ ਨੂੰ ਘੱਟ ਕਰ ਸਕਦੀਆਂ ਹਨ ਪਰ ਦਵਾਈਆਂ ਦਾ ਲੰਬੇ ਸਮੇਂ ਤੱਕ ਸੇਵਨ ਸਾਡੇ ਲਿਵਰ ਅਤੇ ਗੁਰਦਿਆਂ ਨੂੰ ਨਸ਼ਟ ਕਰ ਸਕਦਾ ਹੈ। ਜੁਆਇੰਟ ਵਿਟਾਮਿਨਸ ਸ਼ੁਰੂਆਤੀ ਪੜਾਅ ਵਿਚ ਸਹਾਇਕ ਹੋ ਸਕਦੇ ਹਨ ਪਰ ਤਿੰਨ ਮਹੀਨੇ ਬਾਅਦ ਇਨ੍ਹਾਂ ਦੀ ਕੋਈ ਭੂਮਿਕਾ ਗੋਡਿਆਂ ਦਾ ਦਰਦ ਘੱਟ ਕਰਨ 'ਚ ਨਹੀਂ ਰਹਿੰਦੀ।
ਵਹਿਮ-4 : ਸੋਟੀ ਦੀ ਵਰਤੋਂ ਨਹੀਂ
ਸੋਟੀ ਦੀ ਵਰਤੋਂ ਨਾਲ ਦਰਦ ਤੋਂ ਪੀੜਤ ਗੋਡਿਆਂ ਨੂੰ ਅਰਾਮ ਮਿਲਦਾ ਹੈ ਅਤੇ ਸਰੀਰ ਨੂੰ ਸਥਿਰਤਾ ਮਿਲਦੀ ਹੈ। ਖਾਸ ਕਰਕੇ ਅਜਿਹੀ ਥਾਂ 'ਤੇ ਤੁਰਨ ਸਮੇਂ, ਜੋ ਪੱਧਰੀ ਨਾ ਹੋਵੇ। ਸੋਟੀ ਫੜ ਕੇ ਤੁਰਨਾ ਗੋਡਿਆਂ ਦੇ ਦਰਦ ਤੋਂ ਪੀੜਤ ਵਿਅਕਤੀ ਦੀ ਸੁਤੰਤਰਤਾ ਦਾ ਸੰਕੇਤ ਹੈ।
ਵਹਿਮ-5 : ਗੋਡਿਆਂ ਦੇ ਇੰਜੈਕਸ਼ਨ ਅਪਾਹਜ ਬਣਾ ਸਕਦੇ ਹਨ
ਅਜਿਹੇ ਇੰਜੈਕਸ਼ਨ ਸਿਰਫ ਆਰਥੋਪੈਡਿਕ ਸਰਜਨ ਹੀ ਦੇ ਸਕਦੇ ਹਨ, ਇਸ ਲਈ ਇਹ ਸੁਰੱਖਿਅਤ ਹਨ। ਇਨ੍ਹਾਂ ਦੇ ਸਾਈਡ ਇਫੈਕਟਸ ਹੋ ਸਕਦੇ ਹਨ ਪਰ ਇਹ ਬਹੁਤੇ ਗੰਭੀਰ ਨਹੀਂ ਹੁੰਦੇ। ਆਰਥਰਾਈਟਿਸ ਨੀ ਪੇਨ 'ਚ ਇਹ ਕਾਫੀ ਰਾਹਤ ਦਿੰਦੇ ਹਨ।
ਗੋਡਿਆਂ ਦੇ ਦਰਦ ਸਬੰਧੀ ਵਹਿਮ
NEXT STORY