ਅੱਜ ਤੋਂ ਕੋਈ 92 ਸਾਲ ਪਹਿਲਾਂ ਜਦੋਂ ਭਾਰਤ 'ਚ ਕਿਸੇ ਨੇ ਇਸ ਤਕਨੀਕ ਬਾਰੇ ਸੋਚਿਆ ਨਹੀਂ ਹੋਵੇਗਾ, 7 ਅਪ੍ਰੈਲ 1923 ਨੂੰ ਨਿਊਯਾਰਕ ਦੇ ਬੇਥ ਇਜ਼ਰਾਈਲ ਹਸਪਤਾਲ 'ਚ ਬ੍ਰੇਨ ਟਿਊਮਰ ਦੀ ਪਹਿਲੀ ਵਾਰ ਸਰਜਰੀ ਕੀਤੀ ਗਈ ਸੀ। ਇਹ ਸਰਜਰੀ ਡਾਕਟਰ ਕੇ. ਵਿਨਫੀਲਡ ਨੇ ਕੀਤੀ ਸੀ। ਮਰੀਜ਼ ਹੈਨਰੀ ਏ. ਬ੍ਰਾਊਨ ਦੀ ਹਾਲਤ ਕਾਫੀ ਗੰਭੀਰ ਸੀ। ਦਿਲਚਸਪ ਗੱਲ ਇਹ ਰਹੀ ਕਿ ਆਪਰੇਸ਼ਨ ਦੌਰਾਨ ਉਹ ਪੂਰੀ ਤਰ੍ਹਾਂ ਹੋਸ਼ 'ਚ ਸੀ। ਡਾਕਟਰਾਂ ਨਾਲ ਉਹ ਲਗਾਤਾਰ ਗੱਲਬਾਤ ਕਰਦਾ ਰਿਹਾ। ਵਿਨਫੀਲਡ ਇਸ ਤੋਂ ਪਹਿਲਾਂ ਫ੍ਰੈਂਚ ਰੈੱਡ ਕ੍ਰਾਸ 'ਚ ਸਰਜਨ ਰਹਿ ਚੁੱਕੇ ਸਨ। ਉਹ 1917 ਤੋਂ 1921 ਤੱਕ ਯੂ.ਐੱਸ. ਆਰਮੀ ਮੈਡੀਕਲ ਕੈਂਪ 'ਚ ਵੀ ਰਹੇ ਸਨ। ਖਾਸ ਗੱਲ ਇਹ ਹੈ ਕਿ ਹੁਣ ਭਾਰਤ 'ਚ ਵੀ ਕ੍ਰੇਨੀਓਟੋਮੀ ਸਰਜਰੀ ਸ਼ੁਰੂ ਹੋ ਗਈ ਹੈ। ਇਸ ਦੇ ਤਹਿਤ ਮਰੀਜ਼ਾਂ ਨੂੰ ਬੇਹੋਸ਼ ਨਹੀਂ ਕੀਤਾ ਜਾਂਦਾ। ਪਹਿਲਾਂ ਮਰੀਜ਼ਾਂ ਨੂੰ ਬੇਹੋਸ਼ ਕਰਕੇ ਸਰਜਰੀ ਕੀਤੀ ਜਾਂਦੀ ਸੀ, ਜਿਸ ਦਾ ਕਿ ਬੁਰਾ ਅਸਰ ਪੈਂਦਾ ਸੀ।
ਆਖਿਰ ਕੀ ਹੈ 'ਖੇਤ ਤੋਂ ਥਾਲੀ ਤੱਕ ਫੂਡ ਸੇਫਟੀ'
NEXT STORY