ਸਾਲ 1948 ਵਿਚ ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਨੇ ਫੈਸਲਾ ਕੀਤਾ ਸੀ ਕਿ ਸਾਲ 1950 ਤੋਂ ਹਰੇਕ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਹਾੜੇ ਦੇ ਰੂਪ ਵਿਚ ਮਨਾਇਆ ਜਾਵੇਗਾ। ਇਹ ਇਸ ਲਈ ਜ਼ਰੂਰੀ ਸੀ ਤਾਂ ਕਿ ਭਵਿੱਖ ਨੂੰ ਰੋਗਮੁਕਤ ਬਣਾਇਆ ਜਾ ਸਕੇ। ਵਿਸ਼ੈਲੇ ਭੋਜਨ ਆਮ ਦਰਦ ਤੋਂ ਲੈ ਕੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੱਕ ਦਾ ਕਾਰਨ ਹੋ ਸਕਦੇ ਹਨ, ਇਸ ਲਈ ਫਲ-ਸਬਜ਼ੀਆਂ ਹੋਣ ਜਾਂ ਪਾਣੀ, ਖਾਣ-ਪੀਣ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਹੈ ਸਫਾਈ ਦਾ ਧਿਆਨ ਰੱਖਣਾ। ਇਹੀ ਸੁਨੇਹਾ ਇਸ ਸਾਲ ਦਾ ਵਿਸ਼ਵ ਸਿਹਤ ਦਿਹਾੜਾ ਦੇ ਰਿਹਾ ਹੈ, ਜਿਸ ਦਾ ਵਿਸ਼ਾ ਹੈ 'ਖੇਤ ਤੋਂ ਥਾਲੀ ਤੱਕ ਫੂਡ ਸੇਫਟੀ'।
ਸਾਫ-ਸਫਾਈ ਬਚਾ ਸਕਦੀ ਹੈ ਕਈ ਰੋਗਾਂ ਤੋਂ
♦ ਭੋਜਨ ਨੂੰ ਤਿਆਰ ਕਰਨ ਜਾਂ ਪਕਾਉਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਨਾਲ ਹੀ ਖਾਣਾ ਪਕਾਉਣ ਦੀ ਵਰਤੋਂ ਵਿਚ ਆਉਣ ਵਾਲੇ ਬਰਤਨ ਅਤੇ ਥਾਂ ਸਾਫ-ਸੁਥਰੀ ਹੋਣੀ ਚਾਹੀਦੀ ਹੈ।
♦ ਕੱਚੇ ਅਤੇ ਪੱਕੇ ਹੋਏ ਭੋਜਨ ਨੂੰ ਵੱਖ-ਵੱਖ ਰੱਖੋ। ਕੱਚੇ ਖਾਦ ਪਦਾਰਥਾਂ ਲਈ ਵੱਖਰਾ ਬਰਤਨ ਅਤੇ ਵੱਖਰਾ ਚਾਕੂ ਵਰਤਣਾ ਚਾਹੀਦੈ।
♦ ਫਲ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਹੀ ਵਰਤੋ, ਖਾਸ ਕਰ ਜੇ ਉਨ੍ਹਾਂ ਨੂੰ ਕੱਚਾ ਖਾਣਾ ਹੈ। ਭੋਜਨ ਨੂੰ ਪਕਾਉਣ ਨਾਲ ਰੋਗਾਂ ਦਾ ਕਾਰਨ ਬਣਨ ਵਾਲੇ ਛੋਟੇ ਜੀਵ ਨਸ਼ਟ ਹੋ ਜਾਂਦੇ ਹਨ। 70 ਡਿਗਰੀ ਸੈਂਟੀਗ੍ਰੇਡ ਤਾਪਮਾਨ ਤੱਕ ਪਕਾਉਣ ਨਾਲ ਯਕੀਨੀ ਹੋ ਜਾਂਦਾ ਹੈ ਕਿ ਭੋਜਨ ਸੁਰੱਖਿਅਤ ਹੈ।
♦ ਪੱਕੇ ਹੋਏ ਭੋਜਨ ਨੂੰ ਆਮ ਤਾਪਮਾਨ ਵਿਚ 2 ਘੰਟੇ ਤੋਂ ਵਧੇਰੇ ਨਾ ਰੱਖੋ। ਪੱਕੇ ਅਤੇ ਛੇਤੀ ਖਰਾਬ ਹੋਣ ਵਾਲੇ ਭੋਜਨ ਪਦਾਰਥਾਂ ਨੂੰ ਫਰਿੱਜ 'ਚ ਰੱਖੋ। ਪਰੋਸਣ ਤੋਂ ਪਹਿਲਾਂ ਪੱਕੇ ਭੋਜਨ ਨੂੰ ਚੰਗੀ ਤਰ੍ਹਾਂ ਗਰਮ ਕਰੋ। ਪਾਣੀ ਦੀ ਸਫੀ ਦਾ ਤਾਂ ਖਾਸ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਹੈ। ਪਾਣੀ ਨੂੰ ਉਬਾਲ ਕੇ, ਕਲੋਰੀਨ ਪਾ ਕੇ ਜਾਂ ਫਿਲਟਰ ਕਰਕੇ ਉਸ 'ਚ ਮੌਜੂਦ ਛੋਟੇ ਜੀਵਾਂ ਨੂੰ ਖਤਮ ਕੀਤਾ ਜਾ ਸਕਦਾ ਹੈ ਪਰ ਖਤਰਨਾਕ ਰਸਾਇਣ ਫਿਰ ਵੀ ਮੌਜੂਦ ਰਹਿ ਸਕਦੇ ਹਨ, ਇਸ ਲਈ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਸੀਂ ਹਰ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਰਹਿਤ ਸਾਫ ਪਾਣੀ ਦੀ ਹੀ ਵਰਤੋਂ ਕਰ ਰਹੇ ਹੋ।
ਸਿਹਤ ਪ੍ਰਤੀ ਜਾਗਰੂਕ ਰਹੋ
ਮੌਜੂਦਾ ਸਮੇਂ ਵਿਚ ਕਈ ਰੋਗ ਖਾਣ-ਪੀਣ 'ਤੇ ਨਾ ਕੰਟਰੋਲ, ਦੂਸ਼ਿਤ ਪਾਣੀ, ਪ੍ਰਦੂਸ਼ਣ ਅਤੇ ਤਣਾਅ ਕਾਰਨ ਹੋ ਰਹੇ ਹਨ। ਇਨ੍ਹਾਂ ਤੋਂ ਬੱਚ ਸਕਦੇ ਹੋ ਜੇ
♦ ਫਾਸਟ ਫੂਡ ਦਾ ਘੱਟ ਤੋਂ ਘੱਟ ਸੇਵਨ, ਸਮੇਂ ਸਿਰ ਖਾਣਾ ਅਤੇ ਮੋਟਾਪਾ ਘੱਟ ਕਰੋ।
♦ ਸਾਫ-ਸੁਥਰੇ ਪਾਣੀ ਦੀ ਵਰਤੋਂ, ਘਰ ਦਾ ਖਾਣਾ, ਲਗਾਤਾਰ ਕਸਰਤ। ਘੱਟ ਤੋਂ ਘੱਟ ਸਾਲ ਵਿਚ ਇਕ ਵਾਰ ਸਿਹਤ ਦੀ ਜਾਂਚ।
♦ ਸੋਨੋਗ੍ਰਾਫੀ ਨਾਲ ਸ਼ੁਰੂਆਤੀ ਦੌਰ ਵਿਚ ਹੀ ਰੋਗ ਦਾ ਪਤਾ ਲਗਾਇਆ ਜਾ ਸਕਦਾ ਹੈ।
♦ ਅਲਕੋਹਲ ਦਾ ਤਿਆਗ ਜ਼ਰੂਰੀ ਹੈ ਕਿਉਂਕਿ ਅਲਕੋਹਲ ਨਾਲ ਲਿਵਰ ਖਰਾਬ ਹੋ ਜਾਂਦਾ ਹੈ ਅਤੇ ਪੈਂਕ੍ਰਿਆਜ਼ ਗ੍ਰੰਥੀ 'ਚ ਸੋਜ ਆ ਜਾਂਦੀ ਹੈ।
ਨੰਨ੍ਹੇ ਨੂੰ ਡਾਈਪਰ ਤਾਂ ਲਗਾਓ ਪਰ...
NEXT STORY