ਮਹਾਭਾਰਤ ਦਾ ਯੁੱਧ ਚੱਲ ਰਿਹਾ ਸੀ। ਭੀਸ਼ਮ ਪਿਤਾਮਾ ਅਰਜੁਨ ਦੇ ਬਾਣਾਂ ਨਾਲ ਜ਼ਖਮੀ ਹੋ ਕੇ ਬਾਣਾਂ ਨਾਲ ਹੀ ਬਣੇ ਬਿਸਤਰੇ 'ਤੇ ਪਏ ਸਨ। ਕੌਰਵ ਤੇ ਪਾਂਡਵ ਦਲ ਦੇ ਲੋਕ ਰੋਜ਼ਾਨਾ ਉਨ੍ਹਾਂ ਨੂੰ ਮਿਲਣ ਜਾਇਆ ਕਰਦੇ ਸਨ।
ਇਕ ਦਿਨ ਦੀ ਗੱਲ ਹੈ ਕਿ ਪੰਜੇ ਭਰਾ ਤੇ ਦ੍ਰੋਪਦੀ ਚਾਰੇ ਪਾਸੇ ਬੈਠੇ ਸਨ ਅਤੇ ਪਿਤਾਮਾ ਉਨ੍ਹਾਂ ਨੂੰ ਉਪਦੇਸ਼ ਦੇ ਰਹੇ ਸਨ। ਸਾਰੇ ਸ਼ਰਧਾ ਨਾਲ ਉਨ੍ਹਾਂ ਦੇ ਉਪਦੇਸ਼ ਸੁਣ ਰਹੇ ਸਨ ਕਿ ਅਚਾਨਕ ਦ੍ਰੋਪਦੀ ਖਿੜਖਿੜਾ ਕੇ ਹੱਸ ਲਈ। ਪਿਤਾਮਾ ਨੂੰ ਉਸ ਦੀ ਇਸ ਹਰਕਤ ਤੋਂ ਬਹੁਤ ਦੁੱਖ ਪਹੁੰਚਿਆ ਅਤੇ ਉਨ੍ਹਾਂ ਨੇ ਉਪਦੇਸ਼ ਦੇਣਾ ਬੰਦ ਕਰ ਦਿੰਦਾ। ਪੰਜੇ ਪਾਂਡਵ ਵੀ ਦ੍ਰੋਪਦੀ ਦੇ ਇਸ ਵਤੀਰੇ ਤੋਂ ਹੈਰਾਨ ਸਨ। ਸਾਰੇ ਬਿਲਕੁਲ ਸ਼ਾਂਤ ਹੋ ਗਏ।
ਕੁਝ ਪਲਾਂ ਬਾਅਦ ਪਿਤਾਮਾ ਬੋਲੇ,''ਪੁੱਤਰੀ, ਤੂੰ ਇਕ ਸੰਪੰਨ ਕੁਲ ਦੀ ਨੂੰਹ ਏਂ, ਕੀ ਮੈਂ ਤੇਰੇ ਇਸ ਹਾਸੇ ਦਾ ਕਾਰਨ ਜਾਣ ਸਕਦਾ ਹਾਂ?''
ਦ੍ਰੋਪਦੀ ਬੋਲੀ,''ਪਿਤਾਮਾ, ਅੱਜ ਤੁਸੀਂ ਸਾਨੂੰ ਅਨਿਆਂ ਖਿਲਾਫ ਲੜਨ ਦਾ ਉਪਦੇਸ਼ ਦੇ ਰਹੇ ਹੋ ਪਰ ਜਦੋਂ ਭਰੀ ਸਭਾ ਵਿਚ ਮੈਨੂੰ ਨਿਰਵਸਤਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਤੁਹਾਡਾ ਉਪਦੇਸ਼ ਕਿਥੇ ਚਲਾ ਗਿਆ ਸੀ? ਆਖਰ ਉਸ ਵੇਲੇ ਤੁਸੀਂ ਵੀ ਮੌਨ ਕਿਉਂ ਧਾਰਨ ਕਰ ਲਿਆ ਸੀ?''
ਇਸ ਸੁਣ ਕੇ ਪਿਤਾਮਾ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਉਹ ਬੋਲੇ,''ਪੁੱਤਰੀ, ਤੂੰ ਤਾਂ ਜਾਣਦੀ ਹੀ ਏਂ ਕਿ ਮੈਂ ਉਸ ਵੇਲੇ ਦੁਰਯੋਜਨ ਦਾ ਅੰਨ ਖਾ ਰਿਹਾ ਸੀ। ਉਹ ਅੰਨ ਪ੍ਰਜਾ ਨੂੰ ਦੁਖੀ ਕਰ ਕੇ ਇਕੱਠਾ ਕੀਤਾ ਗਿਆ ਸੀ। ਅਜਿਹੇ ਅੰਨ ਨੂੰ ਭੋਗਣ ਨਾਲ ਮੇਰੇ ਸੰਸਕਾਰ ਵੀ ਕਮਜ਼ੋਰ ਪੈ ਗਏ ਸਨ। ਨਤੀਜੇ ਵਜੋਂ ਉਸ ਵੇਲੇ ਮੇਰੀ ਬਾਣੀ ਰੁਕ ਗਈ ਸੀ ਅਤੇ ਹੁਣ ਜਦਕਿ ਉਸ ਅੰਨ ਨਾਲ ਬਣਿਆ ਲਹੂ ਵਗ ਚੁੱਕਾ ਹੈ, ਮੇਰੇ ਸੁਭਾਵਿਕ ਸੰਸਕਾਰ ਵਾਪਸ ਆ ਗਏ ਹਨ ਅਤੇ ਮੇਰੇ ਮੂੰਹ ਵਿਚੋਂ ਆਪਣੇ-ਆਪ ਉਪਦੇਸ਼ ਨਿਕਲ ਰਹੇ ਹਨ। ਪੁੱਤਰੀ, ਜੋ ਜਿਸ ਤਰ੍ਹਾਂ ਦਾ ਅੰਨ ਖਾਂਦਾ ਹੈ, ਉਸ ਦਾ ਮਨ ਵੀ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ।''
ਛੇਵੇਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਪਈਆਂ ਹਨ ਘੁਡਾਣੀ ਕਲਾਂ ਵਿਖੇ
NEXT STORY