ਸਾਡੀ ਸਿਹਤ ਲਈ ਸਭ ਤੋਂ ਵਧੇਰੇ ਭੋਜਨ ਅਤੇ ਪਾਣੀ ਜ਼ਰੂਰੀ ਹਨ ਅਤੇ ਜੇਕਰ ਇਹ ਸਾਫ-ਸੁਥਰੇ ਨਾ ਹੋਣ ਤਾਂ ਨੁਕਸਾਨ ਵੀ ਬਹੁਤ ਕਰਦੇ ਹਨ। ਜਿਸ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਸਰੀਰ ਨੂੰ ਘੇਰ ਲੈਂਦੀਆਂ ਹਨ। ਟਾਇਫਾਇਡ ਬੀਮਾਰੀ ਵੀ ਤਾਂ ਗੰਦੇ ਪਾਣੀ ਦੀ ਹੀ ਦੇਣ ਹੈ। ਇਸ ਤੋਂ ਇਲਾਵਾ ਕਈ ਦਿਨਾਂ ਤੋਂ ਨੰਗੇ ਪਏ ਭੋਜਨ ਅਤੇ ਪਾਣੀ 'ਚ ਇਨਫੈਕਸ਼ਨ ਵਾਲੇ ਬੈਕਟੀਰੀਆ ਪੈਦਾ ਹੋਣ ਲੱਗਦੇ ਹਨ, ਜਿਸ ਨੂੰ ਖਾਣ ਨਾਲ ਫੂਡ ਪੁਆਜ਼ਨਿੰਗ ਦੀ ਸਮੱਸਿਆ ਹੋ ਸਕਦੀ ਹੈ।
ਦੂਸ਼ਿਤ ਭੋਜਨ 'ਤੇ ਬੈਕਟੀਰੀਆ ਅਤੇ ਪੈਰਾਸਾਈਟਸ ਦਾ ਹਮਲਾ ਛੇਤੀ ਹੁੰਦਾ ਹੈ, ਇਸ ਤੋਂ ਇਲਾਵਾ ਖਾਣੇ ਨੂੰ ਬਹੁਤੇ ਦਿਨਾਂ ਤੱਕ ਸੁਰੱਖਿਅਤ ਰੱਖਣ ਵਾਲੇ ਪ੍ਰਿਜ਼ਰਵੇਟਿਵਸ 'ਚ ਪਾਏ ਜਾਣ ਵਾਲੇ ਕੈਮੀਕਲ ਵੀ ਫੂਡ ਪੁਆਜ਼ਨਿੰਗ ਦਾ ਕਾਰਨ ਬਣਦੇ ਹਨ। ਗੰਦੇ ਪਾਣੀ ਤੋਂ ਕਈ ਬੀਮਾਰੀ ਫੈਲਦੀਆਂ ਹਨ। ਇਸ ਲਈ ਗਰਮੀਆਂ ਹੋਣ ਜਾਂ ਸਰਦੀਆਂ, ਖਾਣੇ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦਾ ਵੀ ਖਾਸ ਧਿਆਨ ਰੱਖਣਾ ਚਾਹੀਦੈ।
ਖਾਣੇ ਤੋਂ ਹੋਣ ਵਾਲੀਆਂ ਬੀਮਾਰੀਆਂ ਦੇ ਲੱਛਣ
ਦੂਸ਼ਿਤ ਅਤੇ ਜ਼ਹਿਰੀਲੇ ਭੋਜਨ ਨਾਲ ਡਾਇਰੀਆ ਅਤੇ ਉਲਟੀਆਂ ਆਉਣ ਦੀ ਸਮੱਸਿਆ ਹੋਣੀ ਆਮ ਗੱਲ ਹੈ, ਜੋ ਹਫਤੇ ਤੱਕ ਚੱਲਦੀ ਹੈ। ਇਸ ਤੋਂ ਇਲਾਵਾ ਪੇਟ 'ਚ ਮਰੋੜ ਉੱਠਣੇ, ਜੀ ਕੱਚਾ ਹੋਣਾ, ਸਿਹਤ ਖਰਾਬ ਹੋਣੀ, ਜੋੜਾਂ 'ਚ ਦਰਦ, ਆਲਸ ਅਤੇ ਥਕਾਵਟ ਦੀ ਸਮੱਸਿਆ ਸ਼ੁਰੂ ਹੋਣੀ ਵੀ ਖਤਰੇ ਦਾ ਸੰਕੇਤ ਹੈ। 'ਸਟਮਕ ਫਲੂ' ਦੇ ਨਾਂ ਨਾਲ ਹੋਣ ਵਾਲੀਆਂ ਬੀਮਾਰੀਆਂ ਦੂਸ਼ਿਤ ਅਤੇ ਖਰਾਬ ਭੋਜਨ ਦੇ ਨਾਲ ਹੀ ਪਾਣੀ 'ਚ ਮੌਜੂਦ ਬੈਕਟੀਰੀਆ ਰਾਹੀਂ ਫੈਲਦੀਆਂ ਹਨ। ਭੋਜਨ 'ਚ ਬੈਕਟੀਰੀਆ ਪੈਦਾ ਹੋਣ ਦੀ ਸ਼ੁਰੂਆਤ ਇਕ ਘੰਟੇ ਤੋਂ ਲੈ ਕੇ ਇਕ ਹਫਤੇ ਤੱਕ ਹੋ ਸਕਦੀ ਹੈ।
ਪੇਟ ਦੀਆਂ ਬੀਮਾਰੀਆਂ ਦੇ ਕਾਰਨ
1. ਅੱਧ-ਪੱਕਿਆ ਭੋਜਨ ਬਹੁਤ ਸਾਰੀਆਂ ਬੀਮਾਰੀਆਂ ਦਾ ਘਰ ਹੁੰਦਾ ਹੈ ਕਿਉਂਕਿ ਇਸ 'ਚ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਬੈਕਟੀਰੀਆ ਅਤੇ ਵਾਇਰਸ ਪੂਰੀ ਤਰ੍ਹਾਂ ਖਤਮ ਨਹੀਂ ਹੁੰਦੇ। ਇਨ੍ਹਾਂ ਨੂੰ ਖਾ ਕੇ ਤੁਸੀਂ ਆਪਣੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹੋ।
2. ਜੇਕਰ ਖਾਣਾ ਠੰਡਾ ਹੋ ਗਿਆ ਹੋਵੇ ਤਾਂ ਸਰਵ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਗਰਮ ਕਰ ਲਓ। ਗਰਮ ਖਾਣਾ ਨਾ ਸਿਰਫ ਸਿਹਤ ਲਈ ਚੰਗਾ ਹੁੰਦਾ ਹੈ, ਸਗੋਂ ਇਸ ਨਾਲ ਖਾਣੇ ਦਾ ਸਵਾਦ ਵੀ ਵੱਧ ਜਾਂਦਾ ਹੈ।
3. ਆਫਿਸ ਹੋਵੇ ਜਾਂ ਘਰ ਕਿਤੇ ਵੀ ਖਾਣਾ ਖਾਣ ਸਮੇਂ ਹਾਈਜੀਨ ਭਾਵ ਸਫਾਈ ਦਾ ਧਿਆਨ ਰੱਖ ਕੇ ਪੇਟ ਦੀਆਂ ਕਈ ਕਿਸਮ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਹਾਸਲ ਕੀਤਾ ਜਾ ਸਕਦਾ ਹੈ।
4. ਓਨਾ ਹੀ ਖਾਣਾ ਬਣਾਓ, ਜੋ ਇਕੋ ਵਾਰ ਖਤਮ ਹੋ ਜਾਵੇ। ਹਲਕਾ ਜਿਹਾ ਉਬਾਲਣ ਨਾਲ ਹੀ ਉਸ 'ਚ ਮੌਜੂਦ ਹਾਨੀਕਾਰਕ ਬੈਕਟੀਰੀਆ ਖਤਮ ਹੋ ਜਾਂਦੇ ਹਨ। ਇਹ ਖਾਣਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।
5. ਕਾਫੀ ਸਮੇਂ ਤੋਂ ਬਾਹਰ ਪਿਆ ਖਾਣਾ ਜਾਂ ਫਰਿੱਜ 'ਚੋਂ ਤੁਰੰਤ ਕੱਢਿਆ ਗਿਆ ਖਾਣਾ ਬਿਨਾਂ ਗਰਮ ਕੀਤਿਆਂ ਖਾਣ ਨਾਲ ਪੇਟ ਦਰਦ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ।
ਸਭ ਤੋਂ ਜ਼ਰੂਰੀ ਹੈ ਖਾਣਾ ਬਣਾਉਣ ਅਤੇ ਸਰਵ ਕਰਨ ਵਾਲੇ ਬਰਤਨਾਂ ਦੀ ਸਾਫ-ਸਫਾਈ, ਜਿਸ 'ਚ ਥੋੜ੍ਹੀ ਜਿਹੀ ਲਾਪਰਵਾਹੀ ਵੀ ਪੇਟ ਦੀਆਂ ਬੀਮਾਰੀਆਂ ਨੂੰ ਵਧਾ ਸਕਦੀ ਹੈ।
ਬਚਾਅ ਦੇ ਤਰੀਕੇ
♦ ਭਾਵੇਂ ਸਬਜ਼ੀ ਜਾਂ ਮਾਸ ਹੋਵੇ, ਕਦੇ ਵੀ ਇਨ੍ਹਾਂ ਨੂੰ ਕੱਚਾ ਨਾ ਖਾਓ। ਇਨ੍ਹਾਂ ਨੂੰ ਪੂਰੀ ਤਰ੍ਹਾਂ ਪਕਾਉਣ ਤੋਂ ਬਾਅਦ ਹੀ ਖਾਓ ਕਿਉਂਕਿ ਅਕਸਰ ਪੇਟ ਦੀਆਂ ਬੀਮਾਰਆਂ ਨੂੰ ਫੈਲਾਉਣ 'ਚ ਇਨ੍ਹਾਂ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ। ਬਹੁਤੀ ਦੇਰ ਤੱਕ ਰੱਖਿਆ ਖਾਣਾ ਖਾਣ ਨਾਲ ਵੀ ਇਨਫੈਕਸ਼ਨ ਹੋ ਸਕਦੀ ਹੈ। ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਕਿਵੇਂ ਖਾਣੇ ਨੂੰ ਸੁਰੱਖਿਅਤ ਰੱਖ ਕੇ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
♦ ਬਾਜ਼ਾਰੋਂ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਉਸ 'ਤੇ ਲਿਖੇ ਨਿਰਦੇਸ਼ ਚੰਗੀ ਤਰ੍ਹਾਂ ਪੜ੍ਹ ਲਓ। ਉਸ ਦੇ ਬਣਨ ਦੀ ਤਰੀਕ, ਕਿੰਨੇ ਸਮੇਂ ਬਾਅਦ ਦੁਬਾਰਾ ਨਹੀਂ ਵਰਤਿਆ ਜਾ ਸਕਦਾ ਆਦਿ ਗੱਲਾਂ 'ਤੇ ਧਿਆਨ ਜ਼ਰੂਰ ਦਿਓ।
♦ ਇਹ ਦੇਖ ਲਓ ਕਿ ਕਿਹੜੀ ਸਬਜ਼ੀ ਜਾਂ ਚੀਜ਼ ਪਹਿਲਾਂ ਵਰਤਣੀ ਹੈ। ਉਸ ਅਨੁਸਾਰ ਹੀ ਫਰਿੱਜ 'ਚ ਰੱਖੋ। ਨਿੰਬੂ ਦਾ ਰਸ ਪਾ ਕੇ ਕੱਚੇ ਮਾਸ ਨੂੰ ਕਾਫੀ ਦਿਨਾਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ। ਬਣਾਉਣ ਤੋਂ ਪਹਿਲਾਂ ਸਬਜ਼ੀ ਜਾਂ ਚਿਕਨ ਨੂੰ ਚੰਗੀ ਤਰ੍ਹਾਂ ਧੋ ਲਓ। ਪਲਾਸਟਿਕ ਦੇ ਡੱਬਿਆਂ ਦੀ ਵਰਤੋਂ ਘੱਟ ਕਰੋ। ਇਸ ਦੀ ਥਾਂ ਮੈਟਲ ਕੰਟੇਨਰ ਵਰਤੋ। ਇਸ ਦੀ ਵਰਤੋਂ ਖਾਣੇ ਨੂੰ ਬਹੁਤੀ ਦੇਰ ਤੱਕ ਸੁਰੱਖਿਅਤ ਰੱਖਦੀ ਹੈ।
♦ ਜਦੋਂ ਵੀ ਤੁਸੀਂ ਖਾਣਾ ਫਰਿੱਜ 'ਚ ਰੱਖਣਾ ਹੋਵੇ ਤਾਂ ਇਕ ਵਾਰ ਉਸ ਦਾ ਤਾਪਮਾਨ ਜ਼ਰੂਰ ਚੈੱਕ ਕਰ ਲਓ ਕਿਉਂਕਿ ਕਈ ਵਾਰ ਬਹੁਤ ਜ਼ਿਆਦਾ ਠੰਡ ਨਾਲ ਵੀ ਖਾਣਾ ਖਰਾਬ ਹੋ ਜਾਂਦਾ ਹੈ। ਨਾਲ ਹੀ ਗਰਮ ਤਾਪਮਾਨ ਵੀ ਬਣੇ ਜਾਂ ਕੱਚੇ ਖਾਣੇ ਨੂੰ ਬਹੁਤੀ ਦੇਰ ਤੱਕ ਸੁਰੱਖਿਅਤ ਨਹੀਂ ਰੱਖ ਸਕਦਾ।
♦ ਕਿਸੇ ਵੀ ਖਾਣੇ ਨੂੰ ਉਦੋਂ ਹੀ ਫਰਿੱਜ 'ਚ ਰੱਖੋ, ਜਦੋਂ ਉਸ ਦੀ ਲੋੜ ਲੱਗੇ ਜਾਂ ਉਸ ਦੇ ਪੈਕੇਟ 'ਤੇ ਲਿਖਿਆ ਹੋਵੇ। ਕਿਸੇ ਵੀ ਫ੍ਰੋਜ਼ਨ ਫੂਡ ਨੂੰ ਵਰਤਣ ਤੋਂ ਪਹਿਲਾਂ ਉਸ ਨੂੰ ਕੁਝ ਦੇਰ ਪਹਿਲਾਂ ਫਰਿੱਜ 'ਚੋਂ ਬਾਹਰ ਕੱਢ ਕੇ ਰੱਖੋ।
♦ ਖਰਾਬ ਭੋਜਨ ਨੂੰ ਸਾਫ ਭੋਜਨ ਤੋਂ ਦੂਰ ਰੱਖੋ। ਖਰਾਬ ਅਤੇ ਦੂਸ਼ਿਤ ਭੋਜਨ ਅਕਸਰ ਸਾਫ-ਸੁਥਰੇ ਭੋਜਨ ਨੂੰ ਵੀ ਖਰਾਬ ਕਰ ਦਿੰਦਾ ਹੈ। ਇਸ ਦੇ ਲਈ ਵਰਤੇ ਜਾਣ ਵਾਲੇ ਚੌਪਿੰਗ ਬੋਰਡ, ਬਾਊਲ, ਚਾਕੂ ਸਭ ਨੂੰ ਵਰਤਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਓ
ਸਫਾਈ ਦਾ ਰੱਖੋ ਖਾਸ ਖਿਆਲ
ਖਾਣੇ ਨਾਲ ਹੋਣ ਵਾਲੀਆਂ ਬੀਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਸਫਾਈ ਰੱਖਣਾ। ਗੰਦੇ ਹੱਥਾਂ ਨਾਲ ਖਾਣਾ ਬਣਾਉਣਾ ਜਾਂ ਖਾਣਾ ਅਤੇ ਕਿਸੇ ਵੀ ਕੱਪੜੇ ਨਾਲ ਹੱਥ ਸਾਫ ਕਰਨਾ ਆਦਿ ਇਨਫੈਕਸ਼ਨ ਦੇ ਮੁਖ ਕਾਰਨ ਹਨ।
ਆਨਲਾਈਨ ਟੈਸਟ ਦੱਸੇਗਾ ਕਿ ਤੁਹਾਨੂੰ ਐਨਕ ਦੀ ਲੋੜ ਹੈ ਜਾਂ ਨਹੀਂ (ਵੀਡੀਓ)
NEXT STORY