ਕੰਪਿਊਟਰ ਦੇ ਇਸ ਦੌਰ 'ਚ ਇਨਸਾਨ ਵੀ ਮਸ਼ੀਨ ਵਾਂਗ ਦਿਨ-ਰਾਤ ਕੰਮ ਕਰਦਾ ਹੈ ਅਤੇ ਇਸ 'ਚ ਉਸ ਦੀਆਂ ਅੱਖਾਂ ਵਧੇਰੇ ਦਬਾਅ ਦੀ ਮਾਰ ਸਹਿੰਦੀਆਂ ਹਨ। ਜੇਕਰ ਤੁਸੀਂ ਬਹੁਤ ਜ਼ਿਆਦਾ ਕੰਪਿਊਟਰ ਵਰਕ ਕਰਦੇ ਹੋ ਜਾਂ ਫਿਰ ਸਿਰਦਰਦ ਅਤੇ ਅੱਖਾਂ 'ਚ ਦਰਦ ਮਹਿਸੂਸ ਕਰਦੇ ਹਾਂ ਤਾਂ ਇਹ ਟੈਸਟ ਤੁਹਾਡੇ ਕੰਮ ਦਾ ਹੈ। ਇਸ ਤੋਂ ਪਤਾ ਲੱਗ ਸਕਦਾ ਹੈ ਕਿ ਤੁਹਾਨੂੰ ਐਨਕ ਦੀ ਲੋੜ ਹੈ ਜਾਂ ਨਹੀਂ। ਜੀ ਹਾਂ, ਹੁਣ ਤੁਸੀਂ ਆਨਲਾਈਨ ਵੀ ਆਪਣੀ ਨਜ਼ਰ ਟੈਸਟ ਕਰ ਸਕਦੇ ਹੋ।
ਮੈਸਾਚੁਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐੱਮ.ਆਈ.ਟੀ.) ਦੇ ਖੋਜਕਾਰਾਂ ਨੇ ਹੁਣੇ ਜਿਹੇ ਇਕ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਕੁਝ ਸੈਕਿੰਡ ਦੇ ਆਨਲਾਈਨ ਟੈਸਟ ਰਾਹੀਂ ਇਹ ਤੈਅ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਐਨਕ ਦੀ ਲੋੜ ਹੈ ਜਾਂ ਨਹੀਂ। ਇਸ ਵੀਡੀਓ 'ਚ ਦੋ ਤਸਵੀਰਾਂ ਨੂੰ ਆਪਸ 'ਚ ਜੋੜਿਆ ਗਿਆ ਹੈ। ਇਨ੍ਹਾਂ ਨੂੰ ਇਸ ਤਰ੍ਹਾਂ ਮਿਲਾਇਆ ਗਿਆ ਹੈ ਕਿ ਕਮਜ਼ੋਰ ਨਜ਼ਰ ਵਾਲੇ ਲੋਕਾਂ ਨੂੰ ਇਸ 'ਚ ਮਰਲਿਨ ਮੁਨਰੋ ਦੀ ਤਸਵੀਰ ਨਜ਼ਰ ਆਏਗੀ।
ਦੂਜੇ ਪਾਸੇ ਸਿਹਤਮੰਦ ਅੱਖਾਂ ਵਾਲਿਆਂ ਨੂੰ ਇਸ ਤਸਵੀਰ 'ਚ ਅਲਬਰਟ ਆਈਨਸਟਾਈਨ ਦਾ ਚਿਹਰਾ ਸਾਫ ਨਜ਼ਰ ਆਏਗਾ। ਇਸ ਅਧਾਰ 'ਤੇ ਖੋਜਕਾਰਾਂ ਨੇ ਮੰਨਿਆ ਹੈ ਕਿ ਜਿਨ੍ਹਾਂ ਨੂੰ ਮਰਲਿਨ ਦੀ ਤਸਵੀਰ ਦਿਸੇਗੀ, ਉਨ੍ਹਾਂ ਨੂੰ ਐਨਕ ਦੀ ਲੋੜ ਹੈ, ਜਦਕਿ ਜਿਨ੍ਹਾਂ ਨੂੰ ਅਲਬਰਟ ਆਈਨਸਟਾਈਨ ਦਾ ਚਿਹਰਾ ਨਜ਼ਰ ਆਏਗਾ, ਉਨ੍ਹਾਂ ਨੂੰ ਐਨਕ ਦੀ ਲੋੜ ਨਹੀਂ ਹੈ। ਹੈ ਨ ਕਮਾਲ ਦੀ ਤਕਨੀਕ।
ਉਧਾਰ ਦੇ ਮੇਕਅੱਪ ਬਰੱਸ਼ ਨੇ ਪਹੁੰਚਾ ਦਿੱਤਾ ਵ੍ਹੀਲ ਚੇਅਰ 'ਤੇ
NEXT STORY