ਜਲੰਧਰ- ਜੰਲਧਰ ਦੇ ਪਿੰਡ ਗਾਕਲਾਂ 'ਚ ਪੁਲਸ ਨੇ ਇਕ ਘਰ ਵਿਚ ਛਾਪੇਮਾਰੀ ਦੌਰਾਨ ਦੇਹ ਵਪਾਰ ਕਰਨ ਵਾਲਿਆਂ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ 5 ਕੁੜੀਆਂ ਨਾਲ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਐਸ. ਪੀ. ਹਰਕੰਵਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਮਿਲੀ ਸੂਚਨਾ ਦੇ ਆਧਾਰ 'ਤੇ ਘਰ 'ਚ ਛਾਪੇਮਾਰੀ ਕੀਤੀ, ਜਿੱਥੇ ਦੇਹ ਵਪਾਰ ਦਾ ਧੰਦਾ ਚਲ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਮੌਕੇ ਤੋਂ 5 ਕੁੜੀਆਂ ਤੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।
ਫਿਲਹਾਲ ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ ਤਾਂ ਕਿ ਇਸ ਕੰਮ ਨਾਲ ਜੁੜੇ ਹੋਰ ਲੋਕਾਂ ਦਾ ਪਰਦਾਫਾਸ਼ ਹੋ ਸਕੇ।
ਤੁਸੀਂ ਵੀ ਹੋ 'ਚਿਕਨ' ਖਾਣ ਦੇ ਸ਼ੌਕੀਨ ਤਾਂ ਪੜ੍ਹੋ ਇਸ ਸ਼ਖਸ ਦੀ ਹੱਡਬੀਤੀ
NEXT STORY