ਜਲੰਧਰ- ਗੁਰੂ ਰਵੀਦਾਸ ਚੌਕ ਕੋਲ ਸਥਿਤ ਇਕ ਰੈਸਟੋਰੈਂਟ 'ਚ ਖਰਾਬ ਚਿਕਨ ਖਾਣ ਨਾਲ ਬਸਤੀ ਦਾਨਿਸ਼ਮੰਦਾ ਦੇ ਰਹਿਣ ਵਾਲੇ ਅਮਿਤ ਨਾਂ ਦੇ ਵਿਅਕਤੀ ਦੀ ਹਾਲਤ ਵਿਗੜਣੀ ਸ਼ੁਰੂ ਹੋ ਗਈ। ਵਿਅਕਤੀ ਦੇ ਸਮਰਥਕਾਂ ਨੇ ਜਿਵੇਂ ਹੀ ਰੈਸਟੋਰੈਂਟ ਮਾਲਕ ਤੋਂ ਇਸ ਬਾਰੇ ਪੁੱਛ-ਗਿੱਛ ਕੀਤੀ ਤਾਂ ਮਾਲਕ ਨੇ ਉਨ੍ਹਾਂ ਨਾਲ ਝਗੜਾ ਕੀਤਾ। ਪੀੜਤ ਪੱਖ ਨੇ ਪਹਿਲਾਂ ਤਾਂ ਥਾਣੇ ਜਾ ਕੇ ਪੂਰੀ ਜਾਣਕਾਰੀ ਦਿੱਤੀ ਪਰ ਇਲਾਕਾ ਥਾਣਾ ਭਾਰਗਵ ਕੈਂਪ ਦਾ ਹੋਣ ਕਾਰਨ ਪੀੜਤ ਪੱਖ ਥਾਣਾ ਭਾਰਗਵ ਕੈਂਪ ਜਾ ਕੇ ਪੁਲਸ ਨੂੰ ਸ਼ਿਕਾਇਤ ਦੇ ਕੇ ਆਇਆ ਪਰ ਪੁਲਸ ਵਾਲਿਆਂ ਨੇ ਉਨ੍ਹਾਂ ਨੂੰ ਸਵੇਰੇ ਆਉਣ ਲਈ ਕਿਹਾ।
ਇਸ ਤੋਂ ਬਾਅਦ ਖਰਾਬ ਹਾਲਤ ਹੋਣ ਕਾਰਨ ਅਮਿਤ ਪੁੱਤਰ ਸੁਰਿੰਦਰਪਾਲ ਵਾਸੀ ਕਟੜਾ ਮੁਹੱਲਾ ਬਸਤੀ ਦਾਨਿਸ਼ਮੰਦਾ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ। ਅਮਿਤ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਰੈਸਟੋਰੈਂਟ ਵਿਚ ਚਿਕਨ ਖਾਣ ਲਈ ਗਿਆ ਸੀ, ਉਸ ਨੇ ਜਿਵੇਂ ਹੀ ਚਿਕਨ ਦਾ ਇਕ ਪੀਸ ਖਾਧਾ ਤਾਂ ਉਸ ਨੂੰ ਪਤਾ ਲੱਗਾ ਕਿ ਚਿਕਨ ਖਰਾਬ ਹੈ। ਉਸ ਦੀ ਸਿਹਤ ਵਿਗੜਣ ਲੱਗੀ ਅਤੇ ਉਲਟੀਆਂ ਆਉਣ ਲੱਗ ਪਈਆਂ। ਇਸ ਗੱਲ ਨੂੰ ਲੈ ਕੇ ਉਸ ਦੇ ਦੋਸਤਾਂ ਨੇ ਰੈਸਟੋਰੈਂਟ ਦੇ ਮਾਲਕ ਨੂੰ ਸ਼ਿਕਾਇਤ ਕੀਤੀ ਤਾਂ ਉਲਟਾ ਮਾਲਕ ਹੀ ਉਨ੍ਹਾਂ ਦੇ ਗਲ ਪੈ ਗਿਆ ਅਤੇ ਮਾੜਾ-ਚੰਗਾ ਕਹਿਣ ਲੱਗ ਪਿਆ।
ਪੀੜਤ ਅਮਿਤ ਨੇ ਕਿਹਾ ਕਿ ਉਸ ਨੇ ਕਿਤੋਂ ਸਿਵਲ ਸਰਜਨ ਦਫਤਰ ਦੇ ਇਕ ਸੀਨੀਅਰ ਡਾਕਟਰ ਦਾ ਨੰਬਰ ਲਿਆ ਤਾਂ ਕਿ ਮੌਕੇ ਤੋਂ ਹੈਲਥ ਵਿਭਾਗ ਵਾਲਿਆਂ ਨੂੰ ਬੁਲਾ ਕੇ ਸੈਂਪਲ ਭਰਵਾਏ ਜਾ ਸਕਣ ਪਰ ਉਕਤ ਡਾਕਟਰ ਨੇ ਫੋਨ ਨਹੀਂ ਚੁੱਕਿਆ। ਉਸ ਦੀ ਵਿਗੜਦੀ ਸਿਹਤ ਦੇਖ ਕੇ ਉਸ ਦੇ ਦੋਸਤਾਂ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਉੱਥੇ ਹੀ ਡਿਊਟੀ 'ਤੇ ਤਾਇਨਾਤ ਡਾ. ਸੁਰਿੰਦਰਪਾਲ ਨੇ ਅਮਿਤ ਨੂੰ ਦਾਖਲ ਕਰਨ ਦੇ ਨਾਲ ਹੀ ਇਸ ਪੂਰੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਹੈ।
ਆਏ ਤਾਂ ਸੀ ਪੈਟਰੋਲ ਪੰਪ 'ਤੇ ਲੁੱਟ-ਖੋਹ ਕਰਨ ਪਰ... (ਵੀਡੀਓ)
NEXT STORY