ਨਵੀਂ ਦਿੱਲੀ- ਮਸ਼ਹੂਰ ਫਲਾਈਟ ਅਟੈਡੇਂਟ ਨੀਰਜਾ ਭਨੋਟ 'ਤੇ ਬਣਨ ਜਾ ਰਹੀ ਬਾਓਪਿਕ ਫਿਲਮ 'ਚ ਨੀਰਜਾ ਦਾ ਰੋਲ ਅਦਾ ਕਰ ਰਹੀ ਸੋਨਮ ਦੀ ਪਹਿਲੀ ਲੁੱਕ ਜਾਰੀ ਕਰ ਦਿੱਤੀ ਗਈ ਹੈ। ਫਾਕਸ ਸਟੂਡੀਓ ਨੇ ਨੀਰਜਾ ਭਨੋਟ 'ਤੇ ਕਾਮਿਕ ਬੁੱਕ ਵਰਜਨ ਰਿਲੀਜ਼ ਕੀਤਾ ਹੈ, ਜਿਸ 'ਚ ਨੀਰਜਾ ਦੇ ਕਾਮਿਕ ਅਵਤਾਰ 'ਚ ਸੋਨਮ ਕਪੂਰ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਨੀਰਜਾ ਨੇ ਆਪਣੀ ਜਾਨ ਦੀ ਪਰਵਾਰ ਕੀਤੇ ਬਿਨਾਂ ਕਈ ਯਾਤਰੀਆਂ ਨੂੰ ਅੱਤਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਣ ਤੋਂ ਬਚਾਇਆ ਸੀ।
23 ਸਾਲ ਦੀ ਨੀਰਜਾ ਨੇ ਕਰਾਚੀ ਹਵਾਈਅੱਡੇ 'ਤੇ 5 ਸਤੰਬਰ 1986 ਦੇ ਪੈਨ ਐੱਮ ਏਅਰਲਾਈਂਸ ਦੇ ਹਾਈਜੈੱਕ ਹੋਏ ਯਾਤਰੀਆਂ ਦੀ ਜਾਨ ਬਚਾਉਂਦੇ ਹੋਏ ਹਾਈਜੈੱਕਰ ਦੀ ਗੋਲੀ ਨਾਲ ਉਸ ਦੀ ਜਾਨ ਚਲੀ ਗਈ ਸੀ। ਜਦੋਂ ਨੀਰਜਾ ਨੇ ਜਹਾਜ਼ ਦਾ ਦਰਵਾਜਾ ਖੋਲ੍ਹਿਆ ਤਾਂ ਉਸ ਦੇ ਕੋਲ ਬਾਹਰ ਨਿਕਲ ਕੇ ਆਪਣੀ ਜਾਨ ਬਚਾਉਣ ਦਾ ਮੌਕਾ ਸੀ ਪਰ ਉਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਤਿੰਨ ਬੱਚਿਆਂ ਨੂੰ ਬਾਹਰ ਕੱੱਢਿਆ। ਨੀਰਜਾ ਭਨੋਟ ਦੇ ਕਿਰਦਾਰ ਲਈ ਸੋਨਮ ਦੀ ਚੋਣ ਕੀਤੀ ਗਈ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸੋਨਮ ਇਸ ਕਿਰਦਾਰ ਨੂੰ ਕਿੰਨੀ ਬਖੂਬੀ ਨਾਲ ਅਦਾ ਕਰਦੀ ਹੈ। ਇਸ ਫਿਲਮ ਨੂੰ ਰਾਮ ਮਾਧਵਾਨੀ ਡਾਇਰੈਕਟ ਕਰ ਰਹੇ ਹਨ।
ਬ੍ਰੈਟ ਲੀ ਦੀ ਪਹਿਲੀ ਫਿਲਮ 'ਅਨਇੰਡੀਅਨ' ਦਾ ਟਰੇਲਰ ਰਿਲੀਜ਼ (ਵੀਡੀਓ)
NEXT STORY