ਨਵੀਂ ਦਿੱਲੀ- ਆਸਟ੍ਰੇਲੀਅਨ ਕ੍ਰਿਕਟਰ ਰਹਿ ਚੁੱਕੇ ਬ੍ਰੈਟ ਲੀ ਆਪਣੀ ਪਹਿਲੀ ਫਿਲਮ ਅਨਇੰਡੀਅਨ ਨਾਲ ਅਭਿਨੈ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਅਨਇੰਡੀਅਨ ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਇਹ ਫਿਲਮ ਇਕ ਭਾਰਤੀ ਲੜਕੀ ਤੇ ਵਿਦੇਸ਼ੀ ਲੜਕੇ ਦੀ ਕਹਾਣੀ ਹੈ। ਦੋ ਸੰਸਕ੍ਰਿਤੀਅਆਂ ਨੂੰ ਲੈ ਕੇ ਕਈ ਪਹਿਲੂਆਂ ਨੂੰ ਦਰਸਾਉਣ ਵਾਲੀ ਇਸ ਫਿਲਮ 'ਚ ਬ੍ਰੈਟ ਲੀ ਤੇ ਤਨਿਸ਼ਠਾ ਚੈਟਰਜੀ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਹਾਲ ਹੀ 'ਚ ਬ੍ਰੈਟ ਲੀ ਤੇ ਤਨਿਸ਼ਠਾ 'ਤੇ ਇਸ ਫਿਲਮ ਦਾ ਇਕ ਗੀਤ ਵੀ ਫਿਲਮਾਇਆ ਗਿਆ ਹੈ। ਇਸ ਫਿਲਮ ਨੂੰ ਤੁਸ਼ੀ ਸਾਥੀ ਨੇ ਲਿਖਿਆ ਹੈ ਤੇ ਅਨੁਪਮ ਸ਼ਰਮਾ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਇਸ ਤੋਂ ਇਲਾਵਾ ਇਸ ਨੂੰ ਅਨੁਪਮ ਸ਼ਰਮਾ ਤੇ ਲਿਸਾ ਡਫ ਨੇ ਮਿਲ ਕੇ ਪ੍ਰੋਡਿਊਸ ਕੀਤਾ ਹੈ।
15 ਸਾਲ ਦੀ ਉਮਰ 'ਚ ਕੀਤੀ ਸੀ ਜਯਾ ਨੇ ਆਪਣੀ ਪਹਿਲੀ ਫਿਲਮ (ਦੇਖੋ ਤਸਵੀਰਾਂ)
NEXT STORY