ਜਲੰਧਰ (ਧਵਨ)- ਸੀਵਰੇਜ ਦਾ ਗੰਦਾ ਪਾਣੀ ਹੁਣ ਕਦੇ ਵੀ ਪ੍ਰੇਮ ਨਗਰ, ਜੋ ਕਿ ਲੰਮਾ ਪਿੰਡ ਚੌਕ ਦੇ ਨੇੜੇ ਸਥਿਤ ਹੈ, ਦੀਆਂ ਫੈਕਟਰੀਆਂ 'ਚ ਵੜ ਸਕਦਾ ਹੈ। ਪ੍ਰੇਮ ਨਗਰ ਦੇ ਉਕਤ ਸਥਾਨਾਂ ਨੂੰ ਇੰਡਸਟ੍ਰੀਅਲ ਜ਼ੋਨ ਅਲਾਨਿਆ ਗਿਆ ਹੈ। ਇਥੇ 18 ਤੋਂ 20 ਫੈਕਟਰੀਆਂ ਬਣੀਆਂ ਹੋਈਆਂ ਹਨ। ਕੁਝ ਸਮਾਂ ਪਹਿਲਾਂ ਇਥੇ ਸੀਵਰੇਜ ਪਾਇਆ ਗਿਆ ਸੀ ਪਰ ਉਸ ਸਮੇਂ ਉਸ 'ਚ ਤਕਨੀਕੀ ਖਾਮੀਆਂ ਰਹਿ ਗਈਆਂ ਸਨ।
ਪ੍ਰੇਮ ਨਗਰ ਮੈਨੂਫੈਕਚਰਜ਼ ਐਸੋ. ਦੇ ਪ੍ਰਧਾਨ ਰੁਲਦੂ ਰਾਮ, ਖਜ਼ਾਨਚੀ ਕੁਲਤਾਰ ਸਿੰਘ, ਸਕੱਤਰ ਅਤੁਲ ਅਗਰਵਾਲ ਅਤੇ ਉਪ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਸੀਵਰੇਜ ਕਾਫੀ ਨੀਵਾਂ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਵਰੇਜ ਪਾਉਣ 'ਚ ਪਾਈਆਂ ਤਕਨੀਕੀ ਖਾਮੀਆਂ ਨੂੰ ਖੁਦ ਅਧਿਕਾਰੀ ਵੀ ਮੰਨ ਰਹੇ ਹਨ ਪਰ ਜ਼ਿੰਮੇਵਾਰੀ ਲੈਣ ਨੂੰ ਕੋਈ ਵੀ ਤਿਆਰ ਨਹੀਂ ਹੈ, ਜਿਸ ਕਾਰਨ ਫੈਕਟਰੀ ਵਾਲਿਆਂ ਨੂੰ ਨਰਕਮਈ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀ ਵੀ ਹੁਣ ਖੁੱਲ੍ਹ ਕੇ ਕਹਿ ਰਹੇ ਹਨ ਕਿ ਜਦੋਂ ਸੀਵਰੇਜ ਹੀ ਗਲਤ ਪਾਇਆ ਗਿਆ ਹੈ ਤਾਂ ਇਸਦਾ ਹੁਣ ਕੋਈ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਹੱਲ ਸਿਰਫ ਸੀਵਰੇਜ ਦੁਆਰਾ ਪਾਉਣਾ ਹੀ ਹੈ ਪਰ ਉਸਦੇ ਲਈ ਕੀ ਨਗਰ ਨਿਗਮ ਕੋਸ਼ਿਸ਼ ਕਰੇਗਾ, ਇਸ 'ਤੇ ਪ੍ਰਸ਼ਨ ਚਿੰਨ੍ਹ ਲੱਗਾ ਹੋਇਆ ਹੈ।
ਸੀਵਰੇਜ ਦਾ ਗੰਦਾ ਪਾਣੀ ਹੁਣ ਬੈਕ ਮਾਰਨ ਲੱਗਾ ਹੈ ਅਤੇ ਫੈਕਟਰੀਆਂ ਵਾਲੇ ਹੁਣ ਆਪਣੀਆਂ ਫੈਕਟਰੀਆਂ ਅੱਗੇ ਮਿੱਟੀ ਦੇ ਛੋਟੇ-ਛੋਟੇ ਬੰਨ੍ਹ ਬਣਾ ਕੇ ਪਾਣੀ ਨੂੰ ਦੂਜੇ ਪਾਸੇ ਵੱਲ ਮੋੜ ਰਹੇ ਹਨ, ਨਹੀਂ ਤਾਂ ਇਹ ਪਾਣੀ ਫੈਕਟਰੀਆਂ 'ਚ ਵੜ ਜਾਣਾ ਸੀ।
ਪਹਿਲਾਂ ਹੀ ਇਸ ਇਲਾਕੇ 'ਚ ਸੜਕਾਂ ਦਾ ਨਿਰਮਾਣ ਨਹੀਂ ਹੋਇਆ ਹੈ। ਮਿੱਟੀ ਤੇ ਖੜ੍ਹੇ ਪਾਣੀ ਦੇ ਕਾਰਨ ਫੈਕਟਰੀ ਵਾਲੇ ਕਾਰਾਂ 'ਚ ਵੀ ਇਸ ਮਾਰਗ ਤੋਂ ਗੁਜ਼ਰ ਨਹੀਂ ਪਾ ਰਹੇ ਹਨ। ਕੁਝ ਥਾਵਾਂ 'ਤੇ ਤਾਂ ਦਲਦਲ ਵਾਲੀ ਸਥਿਤੀ ਬਣੀ ਹੋਈ ਹੈ।
ਜਲੰਧਰ: ਕਾਲਾ ਸੰਘਿਆਂ ਰੋਡ ਦੇ ਦੁਕਾਨਦਾਰਾਂ ਨੇ ਸਾੜਿਆ ਨਿਗਮ ਦਾ ਪੁਤਲਾ (ਦੇਖੋ ਤਸਵੀਰਾਂ)
NEXT STORY