ਇਪੋਹ (ਮਲੇਸ਼ੀਆ)— ਭਾਰਤ ਨੇ ਇੱਥੇ ਜਾਰੀ ਸੁਲਤਾਨ ਅਜਲਾਨ ਸ਼ਾਹ ਕੱਪ ਟੂਰਨਾਮੈਂਟ ਵਿਚ ਵੀਰਵਾਰ ਨੂੰ ਪਹਿਲੀ ਜਿੱਤ ਹਾਸਲ ਕੀਤੀ। ਭਾਰਤ ਨੇ ਅਜਲਾਨ ਸ਼ਾਹ ਸਟੇਡੀਅਮ ਵਿਚ ਕੈਨੇਡਾ ਨੂੰ 5-3 ਨਾਲ ਹਰਾਇਆ।
ਭਾਰਤ ਲਈ ਡ੍ਰੈਗ ਫਿਲਕਰ ਰੁਪਿੰਦਰ ਪਾਲ ਸਿੰਘ ਨੇ 13ਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਵੀ. ਆਰ. ਰਘੁਨਾਥ ਨੇ 32ਵੇਂ, ਰਮਨਦੀਪ ਸਿੰਘ ਨੇ 46ਵੇਂ ਤੇ 47ਵੇਂ ਅਤੇ ਸਤਬੀਰ ਸਿੰਘ ਨੇ 49ਵੇਂ ਮਿੰਟ ਵਿਚ ਗੋਲ ਕੀਤੇ।
ਵਿਸ਼ਵ ਦੀ 15ਵਾਂ ਦਰਜਾ ਪ੍ਰਾਪਤ ਕੈਨੇਡਾ ਦੀ ਟੀਮ ਵਲੋਂ ਤਿੰਨ ਗੋਲ ਓਲੀਵਰ ਸਕੋਲਫੀਲਡ ਨੇ 43ਵੇਂ, ਜਗਦੀਸ਼ ਗਿੱਲ ਨੇ 49ਵੇਂ ਤੇ ਡੇਵਿਡ ਜੇਸਨ ਨੇ 52ਵੇਂ ਮਿੰਟ ਵਿਚ ਕੀਤੇ।
ਭਾਰਤ ਪਹਿਲਾਂ ਹੀ ਖਿਤਾਬ ਦੀ ਦੌੜ ਵਿਚੋਂ ਬਾਹਰ ਹੋ ਚੁੱਕਾ ਹੈ। ਹੁਣ ਉਹ ਆਪਣੇ ਆਖਰੀ ਲੀਗ ਮੈਚ ਵਿਚ ਸ਼ਨੀਵਾਰ ਨੂੰ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨਾਲ ਭਿੜੇਗਾ।
ਭਾਰਤ ਨੇ ਪਹਿਲੇ ਮੈਚ ਵਿਚ ਦੱਖਣੀ ਕੋਰੀਆ ਨੂੰ 2-2 ਨਾਲ ਬਰਾਬਰੀ 'ਤੇ ਰੋਕਿਆ ਸੀ। ਇਸ ਤੋਂ ਬਾਅਦ ਉਸ ਨੂੰ ਨਿਊਜ਼ੀਲੈਂਡ ਤੋਂ 1-2 ਨਾਲ ਅਤੇ ਮਲੇਸ਼ੀਆ ਤੋਂ 2-3 ਨਾਲ ਹਾਰ ਮਿਲੀ ਸੀ।
ਹਰਭਜਨ ਨੇ ਕੋਲਕਾਤਾ 'ਚ ਕ੍ਰਿਕਟ ਅਕੈਡਮੀ ਖੋਲ੍ਹੀ
NEXT STORY