ਕੋਲਕਾਤਾ - ਨਸ਼ੀਲੇ ਪਦਾਰਥਾਂ ਤੋਂ ਪੀੜਤਾਂ ਦਾ ਕ੍ਰਿਕਟ ਰਾਹੀਂ ਮੁੜ ਵਸੇਬਾ ਕਰਨ ਦੇ ਟੀਚੇ ਨਾਲ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਆਫ ਸਪਿਨਰ ਹਰਭਜਨ ਸਿੰਘ ਨੇ ਅੱਜ ਕੋਲਕਾਤਾ ਵਿਚ ਆਪਣੀ ਨਵੀਂ ਅਕੈਡਮੀ ਖੋਲ੍ਹੀ। ਇਹ ਦੇਸ਼ ਵਿਚ ਹਰਭਜਨ ਦੀ ਪੰਜਵੀਂ ਅਕੈਡਮੀ ਹੈ। ਉਸ ਨੇ ਸਭ ਤੋਂ ਪਹਿਲਾਂ ਪੰਜਾਬ ਵਿਚ ਅਕੈਡਮੀ ਸ਼ੁਰੂ ਕੀਤੀ ਸੀ। ਸ਼ਹਿਰ ਦੇ ਬਾਹਰੀ ਇਲਾਕੇ ਮੋਗਾ ਸਿਟੀ, ਨਿਊ ਟਾਊਨ ਵਿਚ ਸਥਿਤ ਦਿੱਲੀ ਪਬਲਿਕ ਸਕੂਲ ਵਿਚ ਇੰਸਟੀਚਿਊਟ ਆਫ ਅਕੈਡਮੀ (ਐੱਚ. ਐੱਸ. ਆਈ. ਐੱਸ.) ਦਾ ਪੰਜਵਾਂ ਕੇਂਦਰ ਖੋਲ੍ਹਣ ਮੌਕੇ ਹਰਭਜਨ ਸਿੰਘ ਨੇ ਕਿਹਾ, ''ਪੰਜਾਬ ਵਿਚ ਅਕੈਡਮੀ ਖੋਲ੍ਹਣ ਦਾ ਇਕੋ ਕਾਰਨ ਨਸ਼ੀਲੇ ਪਦਾਰਥਾਂ ਦੀ ਆਦਤ ਖਤਮ ਕਰਨਾ ਸੀ। ਪੰਜਾਬ ਵਿਚ ਬਹੁਤ ਸਾਰੇ ਨੌਜਵਾਨ ਨਸ਼ਾਖੋਰੀ ਵਿਚ ਸ਼ਾਮਲ ਹਨ। ਇਸ ਲਈ ਸਾਡੀ ਯੋਜਨਾ ਉਨ੍ਹਾਂ ਦਾ ਧਿਆਨ ਖੇਡਾਂ ਵੱਲ ਮੋੜਨ ਦੀ ਹੈ।'' ਭਾਰਤ ਵਲੋਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਆਫ ਸਪਿਨਰ ਨੇ ਕਿਹਾ ਕਿ ਅਕੈਡਮੀ ਵਿਚ ਬਹੁਤ ਸਾਰੇ ਨੌਜਵਾਨਾਂ ਨੂੰ ਕ੍ਰਿਕਟ ਸਿੱਖਣ ਦਾ ਮੌਕਾ ਮਿਲੇਗਾ।
ਗੇਂਦਬਾਜ਼ਾਂ ਦੀ ਭੂਮਿਕਾ ਅਹਿਮ ਹੋ ਗਈ ਹੈ : ਜਾਨਸਨ
NEXT STORY