ਰੋਮ/ਇਟਲੀ (ਕੈਂਥ): ਇਟਲੀ 'ਚ ਸਿੱਖ ਧਰਮ ਨੂੰ ਇਟਾਲੀਅਨ ਲੋਕਾਂ ਤੱਕ ਪਹੁੰਚਾਉਣ ਦਾ ਪਿਛਲੇ ਲੰਬੇ ਸਮੇਂ ਤੋਂ ਉਪਰਾਲਾ ਕਰ ਰਹੀ ਸਿੱਖੀ ਸੇਵਾ ਸੁਸਾਇਟੀ ਇਟਲੀ ਵਲੋਂ ਹੁਣ ਇੱਕ ਹੋਰ ਨਵੀਂ ਕਿਤਾਬ 'ਸਿੱਖ ਨੈਲ ਗੂਏਰੇ ਮਾਦਿਆਲੀ' (ਵਿਸ਼ਵ ਜੰਗਾਂ ਦੌਰਾਨ ਸਿੱਖਾਂ ਦਾ ਰੋਲ) ਇਟਾਲੀਅਨ ਮੰਤਰਾਲੇ 'ਚ ਜੋਆਨਾ ਉਰਾਤੋ ਵਲੋਂ ਰਿਲੀਜ਼ ਕੀਤੀ ਗਈ।ਇਟਲੀ ਦੀ ਅਸੈਂਬਲੀ 'ਚ ਪੁਸਤਕ ਨੂੰ ਰਿਲੀਜ਼ ਕਰਨ ਸਮੇਂ ਸਿੱਖੀ ਸੇਵਾ ਸੁਸਇਟੀ ਦੇ ਮੈਂਬਰ ਜਸਪ੍ਰੀਤ ਸਿੰਘ ਅਤੇ ਗੁਰਸ਼ਰਨ ਸਿੰਘ ਨੇ ਕਿਹਾ ਕਿ ਇਟਲੀ ਨਾਲ ਸਾਡਾ ਰਿਸ਼ਤਾ ਕੋਈ 10 ਜਾਂ 20 ਸਾਲ ਦਾ ਨਹੀਂ, ਸਗੋਂ 100 ਸਾਲ ਪੁਰਾਣਾ ਹੈ। ਇਟਲੀ 'ਚ ਹੋਈ ਵਿਸ਼ਵ ਯੁੱਧ ਦੌਰਾਨ ਇਟਲੀ ਸਮੇਤ ਯੂਰਪ ਦੇ ਵੱਖ-ਵੱਖ ਦੇਸ਼ਾਂ 'ਚ ਸਿੱਖ ਫੌਜੀਆਂ ਨੇ ਯੂਰਪ ਦੇ ਨਾਗਰਿਕਾਂ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਜਿਨ੍ਹਾਂ ਦੀਆਂ ਕੁਰਬਾਨੀਆਂ ਤੋਂ ਇਟਾਲੀਅਨ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਇਸ ਕਿਤਾਬ ਨੂੰ ਇਟਾਲੀਅਨ ਭਾਸ਼ਾ 'ਚ ਛਾਪਿਆ ਗਿਆ ਹੈ ਤਾਂ ਜੋ ਸਿੱਖ ਕੌਮ ਵੱਲੋਂ ਕੀਤੀਆਂ ਕੁਰਬਾਨੀਆਂ ਤੋਂ ਇਟਾਲੀਅਨ ਲੋਕਾਂ ਦੀ ਨਵੀਂ ਪੀੜੀ ਜਾਣੂੰ ਹੋ ਸਕੇ। ਇਸ ਗੱਲ ਨੂੰ ਸੁਣ ਕੇ ਇਟਾਲੀਅਨ ਮੰਤਰਾਲੇ ਦੇ ਅਧਿਕਾਰੀਆ ਨੇ ਸਿੱਖਾਂ ਦੀ ਪ੍ਰਸ਼ੰਸਾ ਕੀਤੀ ਅਤੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ।
ਇਹ ਹੈ ਧਰਤੀ ਦਾ 'ਨਰਕ ਦੁਆਰ' (ਦੇਖੋ ਤਸਵੀਰਾਂ)
NEXT STORY