ਬੀਜਿੰਗ— ਪੂਰੀ ਦੁਨੀਆ ਕੁਦਰਤ ਦੇ ਕਰਿਸ਼ਮਿਆਂ ਅਤੇ ਅਜੂਬਿਆਂ ਨਾਲ ਭਰੀ ਹੋਈ ਹੈ ਪਰ ਇਸ ਕੁਦਰਤ ਦੇ ਇਸ ਕਰਿਸ਼ਮੇ ਨੂੰ ਦੇਖ ਕੇ ਲੋਕਾਂ ਨੂੰ ਆਪਣੀਆਂ ਅੱਖਾਂ 'ਤੇ ਵੀ ਯਕੀਨ ਨਹੀਂ ਹੋ ਰਿਹਾ। ਚੀਨ ਦੇ ਪਹਾੜੀ ਇਲਾਕੇ ਵਿਚ ਇਕ ਅਜਿਹਾ ਗੱਡਾ ਨਿਕਲਿਆ ਹੈ, ਜਿਸ ਤੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਹਨ। ਇਸ ਦੇ ਉੱਪਰੋਂ ਇਕ ਪਲ ਲਈ ਵੀ ਕੋਈ ਚੀਜ਼ ਲੰਘ ਜਾਵੇ ਤਾਂ ਉਹ ਸੜ ਜਾਂਦੀ ਹੈ ਤੇ ਇਸ ਵਿਚ ਡਿੱਗਿਆ ਬੰਦਾ ਤਾਂ ਚਿਕਨ ਵਾਂਗੂੰ ਭੁੰਨ ਹੋ ਜਾਵੇ ਅਤੇ ਸ਼ਾਇਦ ਹੀ ਉਸ ਦਾ ਕੁਝ ਬਚੇ। ਸ਼ਿਨਜਿਆਂਗ ਸੂਬੇ ਦੇ ਉਰੂਮਕੀ ਦੇ ਪਹਾੜੀ ਇਲਾਕੇ ਵਿਚ ਇਕ ਗੱਡਾ ਕੁਝ ਹਫਤੇ ਪਹਿਲਾਂ ਹੀ ਦੇਖਿਆ ਗਿਆ। ਸਥਾਨਕ ਮੀਡੀਆ ਦੇ ਮੁਤਾਬਕ ਦੋ ਮੀਟਰ ਦੀ ਦੂਰੀ ਤੋਂ ਗੱਡੇ ਦਾ ਤਾਪਮਾਨ 792 ਡਿਗਰੀ ਸੈਲਸੀਅਸ ਮਾਪਿਆ ਗਿਆ ਹੈ। ਤੇਜ਼ ਗਰਮੀ ਦੇ ਕਾਰਨ ਮਾਹਰ ਇਸ ਦੇ ਕਰੀਬ ਨਹੀਂ ਜਾ ਸਕੇ ਅਤੇ ਇਸ ਦੀ ਗਹਿਰਾਈ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ।
ਇਹ ਗੱਡੇ 3 ਫੁੱਟ ਚੌੜਾ ਹੈ। ਲੋਕਾਂ ਨੇ ਇਸ ਗੱਡੇ ਨੂੰ 'ਗੇਟਵੇ ਟੂ ਹੈੱਲ' ਯਾਨੀ ਕਿ ਨਰਕ ਦੁਆਰ ਦਾ ਨਾਂ ਦਿੱਤਾ ਹੈ।
ਭਾਰਤ ਨੂੰ ਜ਼ਖਮ ਦੇਣ ਵਾਲੇ ਲਖਵੀ ਨੂੰ ਪਾਕਿਸਤਾਨ ਨੇ ਕੀਤਾ ਰਿਹਾਅ
NEXT STORY