ਮਿਲਾਨ— ਇਟਲੀ ਦੇ ਮਿਲਾਨ 'ਚ ਇਕ ਅਦਾਲਤ 'ਚ ਇਕ ਬੰਦੂਕਧਾਰੀ ਵਿਅਕਤੀ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਜੱਜ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਅਤੇ ਗਵਾਹ ਨੇ ਦੱਸਿਆ ਕਿ ਬੰਦੂਕਧਾਰੀ ਵਿਅਕਤੀ ਬੁੱਧਵਾਰ ਨੂੰ ਦਿਵਾਲੀਆਪਨ ਮਾਮਲੇ 'ਚ ਅਦਾਲਤ 'ਚ ਸੁਣਵਾਈ ਦੌਰਾਨ ਆਇਆ ਸੀ। ਇਸ ਤੋਂ ਬਾਅਦ ਉਸ ਨੇ ਅਦਾਲਤ ਦੀ ਤੀਜੀ ਮੰਜ਼ਿਲ ਦਾ ਦਰਵਾਜ਼ਾ ਤੋੜ ਦਿੱਤਾ।
ਉਨ੍ਹਾਂ ਦੱਸਿਆ ਕਿ ਉਸ ਨੇ ਇਕ ਹਥਿਆਰ ਬਾਹਰ ਖਿੱਚ ਲਿਆ ਅਤੇ ਵਕੀਲ ਲੋਰੇਂਜੋ ਅਲਬਟਰੇ ਕਲੈਰਿਸ ਏਪਿਯਾਨੀ ਨੂੰ ਅਤੇ ਉਸ ਦੇ ਸਾਥੀਆਂ 'ਚੋਂ ਜਿਓਰਜੀਓ ਏਰਬਾ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਹ ਉਥੋਂ ਨਿਕਲ ਕੇ ਅਦਾਲਤ ਦੇ ਜੱਜ ਫਰਨਾਡਰੇ ਸਿਆਂਪੀ ਦੇ ਦਫਤਰ 'ਚ ਵੜ ਕੇ ਉਨ੍ਹਾਂ ਨੂੰ ਵੀ ਗੋਲੀ ਮਾਰ ਦਿੱਤੀ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਸ਼ੱਕੀ ਬੰਦੂਕਧਾਰੀ ਵਿਅਕਤੀ ਦੀ ਪਛਾਣ ਕਲਾਊਡੀਓ ਗਿਆਰਡੀਲੋ ਦੇ ਰੂਪ 'ਚ ਕੀਤੀ ਗਈ ਹੈ।
ਉਹ ਮਿਲਾਨ ਦੇ ਇਕ ਉਪਨਗਰ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਕਥਿਤ ਤੌਰ 'ਤੇ ਇਕ ਦਿਵਾਲੀਆਪਨ ਦੇ ਮਾਮਲੇ 'ਚ ਇਕ ਗਵਾਹ ਸੀ। ਇਸ ਵਿਚ ਚੌਥੇ ਵਿਅਕਤੀ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਹੋਰ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਤਾਲਵੀ ਪ੍ਰਧਾਨ ਮੰਤਰੀ ਮੱਤੇਯੋ ਰੇਨਜੀ ਨੇ ਹਮਲੇ ਨੂੰ ਦਰਦ ਅਤੇ ਨਿਰਾਸ਼ਾ ਦਾ ਪਲ ਦੱਸਿਆ ਹੈ।
ਇਟਾਲੀਅਨ ਮੰਤਰਾਲੇ 'ਚ ਪਹਿਲੀ ਵਾਰ ਸਿੱਖ ਧਰਮ ਸਬੰਧੀ ਇਟਾਲੀਅਨ 'ਚ ਅਨੁਵਾਦ ਪੁਸਤਕ ਰਿਲੀਜ਼
NEXT STORY