ਮੁੰਬਈ- ਬਾਲੀਵੁੱਡ ਫਿਲਮਕਾਰ ਅਨੁਰਾਗ ਕਸ਼ਯਪ ਦੀ ਆਉਣ ਵਾਲੀ ਫਿਲਮ 'ਬਾਂਬੇ 'ਵੈੱਲਵੇਟ' ਦਾ ਨਵਾਂ ਗਾਣਾ 6ifi ਰਿਲੀਜ਼ ਕਰ ਦਿੱਤਾ ਗਿਆ ਹੈ। ਗਾਣੇ 'ਚ ਅਨੁਸ਼ਕਾ ਸ਼ਰਮਾ ਅਤੇ ਰਣਬੀਰ ਕਪੂਰ ਨੇ ਜ਼ਬਰਦਸਤ ਪਰਫਾਰਮੈਂਸ ਦਿੱਤੀ ਹੈ। ਇਹ ਫਿਲਮ ਸਸਪੈਂਸ ਨਾਲ ਭਰੀ ਹੈ। ਫਿਲਮ 'ਚ ਵਿਲੇਨ ਦਾ ਕਿਰਦਾਰ ਨਿਭਾਅ ਰਹੇ ਕਰਨ ਜੌਹਰ ਦਾ ਲੁੱਕ ਵੀ ਕਾਫੀ ਵੱਖਰਾ ਹੈ। ਇਸ 'ਚ ਕਰਨ ਨੇ ਮੁੱਛ੍ਹਾਂ ਰੱਖੀਆਂ ਹਨ। ਫਿਲਮ 'ਚ ਕਰਨ ਕੈਜਾਦ ਖੰਬਾਟਾ ਦੀ ਭੂਮਿਕਾ ਅਦਾ ਕਰ ਰਹੇ ਹਨ ਜਦੋਂ ਕਿ ਅਨੁਸ਼ਕਾ ਰੋਜ਼ੀ ਦੇ ਕਿਰਦਾਰ 'ਚ ਨਜ਼ਰ ਆਵੇਗੀ ਜੋ ਇਕ ਬਾਰ ਗਾਇਕਾ ਹੈ ਅਤੇ ਜੌਨੀ ਰਣਬੀਰ ਦਾ ਲੇਡੀ ਲਵ ਹੈ। ਫਿਲਮ 'ਚ ਰਣਬੀਰ ਜੋਨੀ ਬਲਰਾਜ ਦੀ ਭੂਮਿਕਾ 'ਚ ਹਨ ਜੋ ਇਕ ਸਟ੍ਰੀਟ ਫਾਈਟਰ ਨਾਲ ਬਿਜ਼ਨੈੱਸ ਟਾਈਕੂਨ ਬਣ ਜਾਂਦਾ ਹੈ। ਇਸ ਫਿਲਮ 'ਚ ਰਣਬੀਰ ਕਪੂਰ ਅਤੇ ਅਨੁਸ਼ਕਾ ਲੀਡ ਰੋਲ 'ਚ ਹਨ। ਇਸ ਸਟ੍ਰੀਟ ਫਾਈਟਰ ਦੀ ਕਹਾਣੀ ਹੈ ਜੋ ਕਿ 15 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
'ਦਿ ਰੌਕ' ਨੇ ਦਿੱਤੀ ਵਰੁਣ ਨੂੰ ਜਨਮਦਿਨ ਦੀ ਵਧਾਈ (ਦੇਖੋ ਤਸਵੀਰਾਂ)
NEXT STORY