ਮੁੰਬਈ- ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਅਭਿਨੇਤਾ ਵਰੁਣ ਧਵਨ ਸਾਬਕਾ ਰੈਸਲਰ ਤੇ ਹਾਲੀਵੁੱਡ ਅਭਿਨੇਤਾ ਡਵੇਨ ਜੌਨਸਨ ਉਰਫ ਦਿ ਰੌਕ ਦੇ ਬਹੁਤ ਵੱਡੇ ਫੈਨ ਹਨ। ਉਹ ਬਚਪਨ ਤੋਂ ਉਸ ਦੇ ਕੁਸ਼ਤੀ ਮੁਕਾਬਲੇ ਦੇਖਦੇ ਹਨ। ਨਵੀਂ ਫਿਲਮ ਫਿਊਰੀਅਸ 7 'ਚ ਦਿਖ ਰਹੇ ਡਵੇਨ ਨੂੰ ਵਰੁਣ ਦੇ ਯੂ. ਕੇ. ਫੈਨ ਕਲੱਬ ਨੇ ਕਿਹਾ ਕਿ ਉਹ ਵਰੁਣ ਨੂੰ ਜਨਮਦਿਨ ਕਰਨ, ਜੋ 24 ਅਪ੍ਰੈਲ ਨੂੰ ਹੈ।
ਇਸ ਤੋਂ ਬਾਅਦ ਡਵੇਨ ਨੇ ਵਰੁਣ ਦੇ ਯੂ. ਕੇ. ਫੈਨ ਕਲੱਬ ਨੂੰ ਟਵੀਟ ਕੀਤਾ, 'ਆਪਣੇ ਵਲੋਂ ਵਰੁਣ ਨੂੰ ਹੈਪੀ ਬਰਥਡੇ ਵਿਸ਼ ਕਰਨਾ। ਉਸ ਦੇ ਕੋਲ ਬਹੁਤ ਕਮਾਲ ਦੇ ਫੈਨਜ਼ ਹਨ, ਜਿਹੜੀ ਉਸ ਦੀ ਇੰਨੀ ਚਿੰਤਾ ਕਰਦੇ ਹਨ। ਦੇਖ ਕੇ ਖੁਸ਼ੀ ਹੋਈ! ਡੀ. ਜੇ.।' ਜ਼ਾਹਿਰ ਹੈ ਕਿ ਵਰੁਣ ਬਹੁਤ ਖੁਸ਼ ਹੋਏ। ਉਸ ਨੇ ਇੰਨੇ ਵੱਡੇ ਕੰਮ ਨੂੰ ਕਰਨ ਲਈ ਫੈਨਜ਼ ਨੂੰ ਟਵੀਟ ਕੀਤਾ, 'ਯਕੀਨ ਨਹੀਂ ਕਰ ਸਕਦਾ ਕਿ ਤੁਸੀਂ ਲੋਕਾਂ ਨੇ ਦਿ ਰੌਕ ਤੋਂ ਉਸ ਨੂੰ ਬਰਥਡੇ ਵਿਸ਼ ਕਰਵਾਈ। ਬਹੁਤ ਭਾਵੁਕ ਹਾਂ। ਇਹ ਮੇਰਾ ਬੈਸਟ ਬਰਥਡੇ ਗਿਫਟ ਹੋਵੇਗਾ। ਧੰਨਵਾਦ ਸਾਰਿਆਂ ਦਾ।'
ਮੀਡੀਆ ਦੀਆਂ ਨਜ਼ਰਾਂ ਤੋਂ ਦੂਰ ਜਾ ਕੇ ਵਿਆਹ ਕਰਨਗੇ ਸ਼ਾਹਿਦ ਅਤੇ ਮੀਰਾ!
NEXT STORY