ਪੈਰਿਸ— ਪ੍ਰਧਾਨ ਮੰਤਰੀ ਮੋਦੀ ਤਿੰਨ ਦਿਨਾਂ ਦੀ ਵਿਦੇਸ਼ ਯਾਤਰਾ 'ਤੇ ਫਰਾਂਸ ਪਹੁੰਚ ਗਏ ਹਨ ਅਤੇ ਸ਼ੁੱਕਰਵਾਰ ਨੂੰ ਮੋਦੀ ਦਾ ਉੱਥੇ ਸ਼ਾਨਦਾਰ ਸਵਾਗਤ ਕੀਤਾ। ਇੱਥੋਂ ਦੇ ਏਲਿਸੀ ਪੈਲੇਸ ਵਿਚ ਉਨ੍ਹਾਂ ਨੂੰ 'ਗਾਰਡ ਆਫ ਆਨਰ' ਦਿੱਤਾ ਗਿਆ। ਇਸ ਤੋਂ ਬਾਅਦ ਮੋਦੀ ਯੂਨੈਸਕੋ ਦੇ ਮੁੱਖ ਦਫਤਰ ਪਹੁੰਚੇ, ਜਿੱਥੇ ਸਭ ਤੋਂ ਪਹਿਲੇ ਅਧਿਆਤਮਕ ਗੁਰੂ ਅਰਵਿੰਦੋ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਕੀਤਾ। ਮੋਦੀ ਦੇ ਸੰਬੋਧਨ ਤੋਂ ਪਹਿਲਾਂ ਪੈਰਿਸ 'ਭਾਰਤ ਮਾਤਾ ਦੀ ਜੈ' ਦੇ ਨਾਅਰਿਆਂ ਨਾਲ ਗੂੰਜ ਗਿਆ।
ਇਸ ਤੋਂ ਪਹਿਲਾਂ ਫਰਾਂਸ ਦੇ ਬਿਜ਼ਨੈੱਸ ਲੀਡਰਾਂ ਨਾਲ ਮੋਦੀ ਨੇ ਮੁਲਾਕਾਤ ਕੀਤੀ। ਮੋਦੀ ਸ਼ੁੱਕਰਵਾਰ ਰਾਤ ਨੂੰ ਫਰਾਂਸ ਦੇ ਰਾਸ਼ਟਰਪਤੀ ਫ੍ਰਾਂਸਵਾ ਓਲਾਂਦ ਦੇ ਨਾਲ ਮੁਲਾਕਾਤ ਕਰਨਗੇ ਅਤੇ ਸੀਐੱਨ ਨਦੀ 'ਤੇ ਬੋਟਿੰਗ ਦੌਰਾਨ 'ਕਿਸ਼ਤੀ 'ਤੇ ਚਰਚਾ' ਵੀ ਹੋਵੇਗੀ। ਇਸ ਮੁਲਾਕਾਤ ਵਿਚ ਸਮਾਰਟ ਸਿਟੀਜ ਦੇ ਮੁੱਦੇ 'ਤੇ ਸਮਝੌਤੇ ਦੀ ਉਮੀਦ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਜੈਤਾਪੁਰ ਵਿਚ ਫਰਾਂਸਿਸੀ ਪ੍ਰਮਾਣੂੰ ਪਲਾਂਟ ਲਦਾਉਣ ਦੇ ਪ੍ਰਸਤਾਵ 'ਤੇ ਗੱਲਬਾਤ ਅੱਗੇ ਵਧਾਉਣ ਦੀ ਉਮੀਦ ਹੈ।
ਫਰਾਂਸ ਦੌਰੇ 'ਤੇ ਮੋਦੀ ਸਪੇਸ ਸੈਂਟਰ ਦਾ ਦੌਰਾ ਕਰਨਗੇ। ਮੋਦੀ ਪਹਿਲੇ ਵਿਸ਼ਵ ਯੁੱਧ ਵਿਚ ਮਾਰੇ ਗਏ ਜਵਾਨਾਂ ਦੀ ਯਾਦ ਵਿਚ ਬਣਾਏ ਗਏ ਮੈਮੋਰੀਅਲ 'ਤੇ ਵੀ ਜਾਣਗੇ। ਇੱਥੇ ਉਹ ਫਰਾਂਸ ਵੱਲੋਂ ਯੁੱਧ ਵਿਚ ਲੜਨ ਵਾਲੇ 10000 ਭਾਰਤੀ ਜਵਾਨਾਂ ਨੂੰ ਸ਼ਰਧਾਂਜਲੀ ਦੇਣਗੇ। ਇਸ ਮੈਮੋਰੀਅਲ ਦਾ ਦੌਰਾ ਕਰਨ ਵਾਲੇ ਮੋਦੀ ਭਾਰਤੀ ਪ੍ਰਧਾਨ ਮੰਤਰੀ ਹੋਣਗੇ।
ਪੈਰਿਸ : ਮੋਦੀ ਨੂੰ ਮਿਲਿਆ ਗਾਰਡ ਆਫ ਆਨਰ (ਦੇਖੋ ਤਸਵੀਰਾਂ)
NEXT STORY