ਲੰਡਨ— ਗੀਤਾਂ ਵਿਚ ਕਿਸੇ ਸਰਦਾਰ ਦੀ ਸਿਫਤ ਕਰਦੇ ਹੋਏ ਗਾਇਕ ਨੇ ਖੂਬਸੂਰਤ ਸ਼ਬਦਾਂ ਵਿਚ ਸਹੀ ਹੀ ਕਿਹਾ ਹੈ, 'ਪਟਿਆਲਾ ਸ਼ਾਹੀ ਪੱਗ, ਉੱਤੋਂ ਮੁੱਛ ਲਾਉਂਦੀ ਅੱਗ, ਟੋਹਰ ਵੇਖ ਸਰਦਾਰ ਦੀ।' ਜੇਕਰ ਸਰਦਾਰਾਂ ਦੀ ਟੋਹਰ 'ਤੇ ਤੁਹਾਨੂੰ ਵੀ ਕੋਈ ਸ਼ੱਕ ਹੈ ਤਾਂ ਇਹ ਤਸਵੀਰਾਂ ਜ਼ਰੂਰ ਦੇਖੋ। ਇਹ ਛੈਲ-ਛਬੀਲੇ ਸਰਦਾਰ ਕਿਸੇ ਮਾਡਲ ਤੋਂ ਘੱਟ ਨਹੀਂ ਲੱਗਦੇ। ਇਨ੍ਹਾਂ ਦਾ ਸਟਾਈਲ ਦੇਖ ਕੇ ਕੋਈ ਵੀ ਇਨ੍ਹਾਂ ਦਾ ਕਾਇਲ ਹੋ ਜਾਵੇ। ਉੱਚੇ-ਲੰਮੇਂ ਗੱਭਰੂ, ਚਿਹਰੇ 'ਤੇ ਰੌਬ ਅਤੇ ਸ਼ਾਨਦਾਰ ਰੋਇਲ ਸਟਾਈਲ। ਹਿੱਕਾਂ ਚੌੜੀਆਂ ਤੇ ਦਿਲਾਂ ਦੇ ਵੱਡੇ ਇਨ੍ਹਾਂ ਗੱਭਰੂਆਂ ਨੇ ਸਰਦਾਰਾਂ ਲਈ ਸਟਾਈਲ ਵਿਚ ਇਕ ਵੱਖਰਾ ਮਿਆਰ ਸੈੱਟ ਕਰ ਦਿੱਤਾ ਹੈ, ਜਿਸ ਦੀ ਪੂਰੀ ਦੁਨੀਆ ਦੀਵਾਨੀ ਹੋ ਰਹੀ ਹੈ। ਸ਼ਾਨਦਾਰ ਤੇ ਸਟਾਈਲ ਵਿਚ ਅਸਰਦਾਰ ਇਨ੍ਹਾਂ ਸਰਦਾਰਾਂ ਦੀਆਂ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ 'ਡੀਪਸਿੱਖਸ' ਨਾਂ ਦੇ ਪੇਜ 'ਤੇ ਪੋਸਟ ਕੀਤੀਆਂ ਗਈਆਂ ਹਨ। ਜਿਨ੍ਹਾਂ ਨੂੰ ਕਾਫੀ ਵਧੀਆ ਹੁੰਗਾਰਾ ਮਿਲ ਰਿਹਾ ਹੈ।
'ਨਾਨਕ ਸ਼ਾਹ ਫਕੀਰ' ਫਿਲਮ 'ਤੇ ਆਸਟਰੇਲੀਆ ਵਸਦੇ ਸਿੱਖਾਂ ਨੇ ਲਿਆ ਵੱਡਾ ਫੈਸਲਾ
NEXT STORY