ਨਵੀਂ ਦਿੱਲੀ- ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਮਹੇਸ਼ ਭੱਟ ਦਾ ਕਹਿਣਾ ਹੈ ਕਿ ਪਾਕਿਸਤਾਨ 'ਚ ਸਿਨੇਮਾ ਦੇ ਪ੍ਰਤੀ ਦਿਲਚਸਪੀ ਜਗਾਉਣ ਦਾ ਸਿਹਰਾ ਭਾਰਤੀ ਸਿਨੇਮਾ ਜਗਤ ਨੂੰ ਜਾਂਦਾ ਹੈ। ਪਾਕਿਸਤਾਨ 'ਚ ਹਾਲ ਹੀ 'ਚ ਮਹੇਸ਼ ਭੱਟ ਦੀ 1989 ਦੀ ਫਿਲਮ 'ਡੈੱਡੀ' 'ਤੇ ਆਧਾਰਿਤ ਇਕ ਨਾਟਕ ਮੰਚਨ ਹੋਇਆ ਹੈ। ਮਹੇਸ਼ ਭੱਟ ਨੇ ਕਿਹਾ ਪਾਕਿਸਤਾਨ ਦੇ ਫਿਲਮ ਉਦਯੋਗ ਦਾ ਵਜੂਦ ਦਿਖਾਈ ਨਹੀਂ ਪੈਂਦਾ ਹੈ ਅਤੇ ਭਾਰਤੀ ਫਿਲਮਾਂ ਅਤੇ ਅਭਿਨੇਤਾਵਾਂ ਕਾਰਨ ਹੀ ਉਥੇ ਫਿਲਮ ਉਦਯੋਗ ਨੂੰ ਫਿਰ ਤੋਂ ਜੀਵੰਤ ਕਰਨ ਦੀ ਕੋਸ਼ਿਸ਼ ਸ਼ੁਰੂ ਹੋਈ ਹੈ। ਉਨ੍ਹਾਂ ਨੇ ਕਿਹਾ ਭਾਰਤ ਦੀ ਤਰ੍ਹਾਂ ਪਾਕਿਸਤਾਨੀ ਲੋਕਾਂ ਦੇ ਜੀਵਨ 'ਚ ਵੀ ਭਾਰਤੀ ਫਿਲਮ ਕਲਾਕਾਰ ਵਸੇ ਹੋਏ ਹਨ। ਕਰਾਚੀ ਦੀਆਂ ਸੜਕਾਂ 'ਤੇ ਲੰਘਦੇ ਹੋਏ ਤੁਸੀਂ ਕਈ ਜਗ੍ਹਾਂ ਦੀਆਂ ਕੰਧਾਂ 'ਤੇ ਪ੍ਰਿਯੰਕਾ ਚੋਪੜਾ ਅਤੇ ਸ਼ਾਹਰੁਖ ਖਾਨ ਦੇ ਚਿੱਤਰਾਂ ਵਾਲੇ ਵਿਗਿਆਪਨ ਦੇ ਪੋਸਟਰ ਦੇਖ ਸਕਦੇ ਹੋ। ਮਹੇਸ਼ ਭੱਟ ਨੇ ਕਿਹਾ ਕਿ ਉਸ ਨੇ ਸਿਨੇਮਾਹਾਲਾਂ 'ਚ ਭਾਰਤੀ ਫਿਲਮਾਂ ਦਿਖਾਈ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਦੇ ਫਿਲਮ ਉਦਯੋਗ ਦਾ ਵਜੂਦ ਨਾ ਦੇ ਬਰਾਬਰ ਹੈ। ਬਾਲੀਵੁੱਡ ਫਿਲਮਾਂ ਕਾਰਨ ਉਹ ਆਪਣੇ ਫਿਲਮ ਉਦਯੋਗ ਨੂੰ ਫਿਰ ਤੋਂ ਖੜ੍ਹਾ ਕਰ ਰਹੇ ਹਨ।
26 ਕੱਟ ਨਾਲ ਰਿਲੀਜ਼ ਹੋਵੇਗੀ 'ਬਲੈਕ ਵਿੰਡੋ'
NEXT STORY