ਜਲੰਧਰ- ਬਾਲੀਵੁੱਡ ਫਿਲਮ 'ਧਰਮ ਸੰਕਟ ਮੇ' ਅੱਜ ਸਿਨੇਮਾਂ ਘਰਾਂ 'ਚ ਰਿਲੀਜ਼ ਹੋ ਗਈ ਹੈ। ਇਸ ਫਿਲਮ 'ਚ ਪਰੇਸ਼ ਰਾਵਲ, ਅਨੂ ਕਪੂਰ ਅਤੇ ਨਸੀਰੂਦੀਨ ਸ਼ਾਹ ਨੇ ਮੁੱਖ ਭੂਮਿਕਾਵਾਂ ਅਦਾ ਕੀਤੀਆਂ ਹਨ। ਇਹ ਇਕ ਕਾਮੇਡੀ ਫਿਲਮ ਹੈ। ਅਹਿਮਦਾਬਾਦ ਦਾ ਰਹਿਣ ਵਾਲੇ ਗੁਜਰਾਤੀ ਧਰਮਪਾਲ ਦ੍ਰਿਵੇਦੀ ਪਰੇਸ਼ ਰਾਵਲ ਪੂਜਾ ਪਾਠ ਤੋਂ ਦੂਰ ਰਹਿੰਦੇ ਹਨ। ਉਹ ਆਪਣੀ ਖੂਬਸੂਰਤ ਪਤਨੀ ਇਕ ਬੇਟੇ ਅਤੇ ਇਕ ਬੇਟੀ ਨਾਲ ਸੀ ਖੁਸ਼ੀ ਜ਼ਿੰਦਗੀ ਬਤੀਤ ਕਰ ਰਿਹਾ ਹੁੰਦਾ ਹੈ। ਉਸ ਦੀ ਜ਼ਿੰਦਗੀ 'ਚ ਉਸ ਸਮੇ ਤੁਫਾਨ ਆਉਂਦਾ ਹੈ ਜਦੋਂ ਉਹ ਆਪਣੀ ਮਾਂ ਦੀ ਮੌਤ ਦੇ ਕਰੀਬ ਦੋ ਮਹੀਨੇ ਬਾਅਦ, ਉਹ ਬੈਂਕ 'ਚ ਆਪਣੀ ਮਾਂ ਦਾ ਲਾਕਰ ਖੋਲਦਾ ਹੈ। ਇਥੇ ਮਿਲੇ ਖੱਤ ਅਤੇ ਦੂਜੇ ਕਾਗਜ਼ਾਤ ਨਾਲ ਧਰਮਪਾਲ ਨੂੰ ਪਤਾ ਚੱਲਦਾ ਹੈ ਕਿ ਉਹ ਇਕ ਮੁਸਲਮਾਨ ਦੀ ਔਲਾਦ ਹੈ ਅਤੇ ਉਸ ਨੂੰ ਮਾਂ ਨੇ ਅਨਾਥ ਆਸ਼ਰਮ ਚੋਂ ਲਿਆ ਸੀ। ਹੁਣ ਉਹ ਆਪਣੇ ਪਿਤਾ ਨਾਲ ਮਿਲਨਾ ਚਾਹੁੰਦੇ ਹਾਂ।
ਗੁਆਂਢ 'ਚ ਰਹਿਣ ਵਾਲੇ ਮੁਸਲਿਮ ਵਕੀਲ ਨਵਾਬ ਨਜ਼ੀਮ (ਅਨੂ ਕਪੂਰ) ਨੂੰ ਧਰਮਪਾਲ ਆਪਣੀ ਇਸ ਪਛਾਣ ਬਾਰੇ ਦੱਸਦਾ ਹੈ। ਕੁਝ ਦਿਨ ਬਾਅਦ ਧਰਮਪਾਲ ਦੇ ਸਾਹਮਣੇ ਦੂਜੇ ਸੱਚ ਆਉਣੇ ਸ਼ੁਰੂ ਹੋ ਜਾਂਦੇ ਹਨ। ਦੂਜੀ ਪਾਸੇ ਨੀਲਾਨੰਦ ਦਾ ਕਿਰਦਾਰ ਨਿਭਾਉਣ ਵਾਲੇ ਨਸੀਰੁਦੀਨ ਸ਼ਾਹ ਭਗਤਾਂ ਨੂੰ ਠੱਗਣ ਵਾਲੇ ਬਾਬਾ ਹਨ। ਕਿਵੇਂ ਧਰਪਾਲ ਆਪਣੇ ਪਿਤਾ ਦੀ ਭਾਲ ਕਰਦਾ ਹੈ। ਇਸ ਦੇ ਨਾਲ ਹੀ ਵਕੀਲ ਅਨੂ ਕਪੂਰ ਨਾਲ ਮਿਲ ਕੇ ਨੀਲਾਨੰਦ ਦਾ ਭੰਡਾਫੋੜ ਦਿੰਦੇ ਹਨ। ਇਹ ਸਭ ਜਾਣਨ ਲਈ ਤੁਹਾਨੂੰ ਸਿਨੇਮਾ ਘਰ ਦਾ ਰੂਖ ਕਰਨਾ ਹੋਵੇਗਾ।
ਧਰਮਪਾਲ ਦੇ ਕਿਰਦਾਰ 'ਚ ਪਰੇਸ਼ ਰਾਵਲ ਕਾਫੀ ਵਧੀਆ ਲੱਗੇ ਹਨ। ਉਸ ਦੀ ਕਾਮਿਕ ਟਾਈਮਿੰਗ ਵੀ ਦੇਖਣ ਲਾਇਕ ਹੈ। ਅਨੂ ਕਪੂਰ ਦੀ ਉਰਦੂ ਜੁਬਾਨ ਦਾ ਵੀ ਕੋਈ ਜਵਾਬ ਨਹੀਂ ਹੈ। ਨਸੀਰੁਦੀਨ ਸ਼ਾਹ ਸਟਾਈਲਿਸ਼ ਬਾਬਾ ਦੇ ਤੌਰ 'ਤੇ ਨਜ਼ਰ ਆਏ ਹਨ।
ਮਿਥੁਨ ਦੇ ਬੇਟਾ ਰਿਮੋਹ ਕਰੇਗਾ ਨਿਰਦੇਸ਼ਨ
NEXT STORY