ਪੈਰਿਸ(ਇੰਟ.)—ਫਰਾਂਸ ਦੇ ਦੌਰੇ 'ਤੇ ਗਏ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੰਟਰਵਿਊ ਉਥੋਂ ਦੇ ਮਸ਼ਹੂਰ ਅਖਬਾਰ ਲਾ ਮਾਂਦ ਨੇ ਛਾਪਣ ਤੋਂ ਇਨਕਾਰ ਕਰ ਦਿੱਤਾ ਹੈ। ਇਸਦਾ ਕਾਰਨ ਇਹ ਸੀ ਕਿ ਪ੍ਰਧਾਨ ਮੰਤਰੀ ਮੋਦੀ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਇੰਟਰਵਿਊ ਤੋਂ ਪਹਿਲਾਂ ਸਵਾਲ ਭੇਜ ਦਿੱਤੇ ਜਾਣ ਅਤੇ ਉਹ ਉਨ੍ਹਾਂ ਦਾ ਉੱਤਰ ਲਿਖ ਕੇ ਦੇਣਗੇ। ਅਖਬਾਰ ਇਸ ਲਈ ਤਿਆਰ ਨਹੀਂ ਹੋਇਆ। ਉਹ ਚਾਹੁੰਦੇ ਸਨ ਕਿ ਇੰਟਰਵਿਊ ਆਹਮੋ-ਸਾਹਮਣੇ ਬੈਠ ਕੇ ਕੀਤਾ ਜਾਵੇ। ਅਖਬਾਰ ਨੇ ਨਾ ਸਿਰਫ ਇੰਟਰਵਿਊ ਕਰਨ ਤੋਂ ਨਾਂਹ ਕਰ ਦਿੱਤੀ, ਸਗੋਂ ਇਹ ਗੱਲ ਪੂਰੀ ਦੁਨੀਆ ਨੂੰ ਵੀ ਦੱਸ ਦਿੱਤੀ। ਇਸ ਗੱਲ ਦਾ ਖੁਲਾਸਾ ਲਾ ਮਾਂਦ ਦੱਖਣੀ ਏਸ਼ੀਆਈ ਸੰਪਾਦਕ ਜੂਲੀਆ ਬੁਵਿਸ਼ਾ ਨੇ ਟਵਿੱਟਰ 'ਤੇ ਕੀਤਾ।
ਮੋਰੱਕੋ 'ਚ ਬੱਸ 'ਚ ਲੱਗੀ ਅੱਗ; 31 ਮੌਤਾਂ
NEXT STORY