ਇਸਲਾਮਾਬਾਦ— ਕਹਿੰਦੇ ਨੇ ਰੱਬ ਜਿਸ 'ਤੇ ਮਿਹਰਬਾਨ ਹੁੰਦਾ ਹੈ, ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਹੈ ਅਤੇ ਉਸ ਦੇ ਵਾਰੇ-ਨਿਆਰੇ ਹੋ ਜਾਂਦੇ ਹਨ। ਅਜਿਹਾ ਹੀ ਹੋਇਆ ਦੁਨੀਆ ਦੀ ਸਭ ਤੋਂ ਛੋਟੀ ਉਮਰ ਵਿਚ ਨੋਬਲ ਪੁਰਸਕਾਰ ਜਿੱਤਣ ਵਾਲੀ ਪਾਕਿਸਤਾਨ ਦੀ ਮਲਾਲਾ ਯੁਸੂਫਜਈ ਦੇ ਨਾਲ। ਛੋਟੀ ਜਿਹੀ ਉਮਰ ਵਿਚ ਮਲਾਲਾ ਨੇ ਉਹ ਮੁਕਾਮ ਹਾਸਲ ਕੀਤਾ, ਜੋ ਸ਼ਾਇਦ ਕਿਸੇ ਹੋਰ ਨੇ ਨਹੀਂ ਕੀਤਾ। ਇਹ ਉਸ ਦੀ ਹਿੰਮਤ ਤੇ ਖੁਦਾ ਦੀ ਰਹਿਮਤ ਦਾ ਕਮਾਲ ਹੀ ਸੀ ਕਿ ਸਿਰ 'ਤੇ ਗੋਲੀ ਖਾ ਕੇ ਵੀ ਉਹ ਬਚ ਗਈ। ਸਿੱਖਿਆ ਦੀ ਸਭ ਤੋਂ ਵੱਡੀ ਪੈਰੋਕਾਰ ਮਲਾਲਾ ਦੇ ਨਾਂ 'ਤੇ ਇਕ ਹੋਰ ਉਪਲੱਬਧੀ ਜੁੜ ਗਈ ਹੈ। ਮੀਡੀਆ ਵਿਚ ਆਈਆਂ ਰਿਪੋਰਟਾਂ ਦੇ ਮੁਤਾਬਕ ਕੈਲੀਫੋਰਨੀਆ ਸਥਿਤ ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬੋਰੈਟ੍ਰੀ ਦੇ ਵਿਗਿਆਨੀ ਐਮੀ ਮੈਨਜਰ ਨੇ ਇਕ ਸੂਖਮ ਗ੍ਰਹਿ (ਛੋਟੇ ਤਾਰੇ) 316201 ਦਾ ਨਾਂ ਮਲਾਲਾ ਦੇ ਨਾਂ 'ਤੇ ਰੱਖਿਆ ਹੈ। ਯਾਨੀ ਕਿ ਹੁਣ ਮਲਾਲਾ ਆਸਮਾਨ ਵਿਚ ਚਮਕੇਗੀ।
ਉਨ੍ਹਾਂ ਨੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਕਿਸੇ ਗ੍ਰਹਿ ਦਾ ਨਾਂ ਮਲਾਲਾ ਦੇ ਨਾਂ 'ਤੇ ਰੱਖਿਆ ਗਿਆ। ਉਨ੍ਹਾਂ ਦੇ ਇਕ ਸਾਥੀ ਨੇ ਦੱਸਿਆ ਸੀ ਕਿ ਕਈ ਸੂਖਮ ਗ੍ਰਹਿਆਂ ਦੇ ਨਾਂ ਖਾਸ ਲੋਕਾਂ ਦੇ ਨਾਂ 'ਤੇ ਰੱਖੇ ਗਏ ਹਨ ਪਰ ਕਦੇ ਵੀ ਸਮਾਜ ਵਿਚ ਆਪਣਾ ਖਾਸ ਯੋਗਦਾਨ ਦੇਣ ਵਾਲਿਆਂ ਦੇ ਨਾਂ 'ਤੇ ਸੂਖਮ ਗ੍ਰਹਿਆਂ ਦੇ ਨਾਂ ਨਹੀਂ ਰੱਖਿਆ ਗਿਆ। ਪੁਲਾੜ ਵਿਗਿਆਨੀ ਮੈਨਜਰ ਨੇ ਮੰਗਲ ਅਤੇ ਬ੍ਰਹਿਸਪਤੀ ਦੀ ਪੱਟੀ ਵਿਚ ਇਸ ਸੂਖਮ ਗ੍ਰਹਿ ਨੂੰ ਖੋਜਿਆ ਅਤੇ ਇਸ ਕਾਰਨ ਇਸ ਸੂਖਮ ਗ੍ਰਹਿ ਦਾ ਨਾਮਕਰਨ ਕਰਨ ਦਾ ਅਧਿਕਾਰ ਵੀ ਉਨ੍ਹਾਂ ਦੇ ਕੋਲ ਸੀ ਤੇ ਉਨ੍ਹਾਂ ਨੇ ਮਲਾਲਾ ਨੂੰ ਇਹ ਮਾਣ ਦੇਣ ਦੀ ਸੋਚੀ।
ਯਮਨ ਖਿਲਾਫ ਯੁੱਧ 'ਚ ਸ਼ਾਮਿਲ ਨਹੀਂ ਹੋਵੇਗਾ ਪਾਕਿਸਤਾਨ
NEXT STORY