ਬਠਿੰਡਾ- ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਭਗਵੰਤ ਮਾਨ ਨੇ ਮਿਸ਼ਨ 2017 ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਦੇ ਸੂਬਾ ਸਟਾਰ ਭਗਵੰਤ ਮਾਨ ਵਲੋਂ ਆਪਣੇ ਸਾਥੀ ਸਾਧੂ ਸਿੰਘ ਨਾਲ ਬਠਿੰਡਾ ਵਿਚ ਰਾਮਪੁਰਾਫੂਲ 'ਚ ਇਕ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਵਿਚ ਲੋਕਾਂ ਦਾ ਇਕੱਠ ਆਮ ਆਦਮੀ ਪਾਰਟੀ ਦੇ ਸਮਰਥਨ ਵੱਲ ਇਸ਼ਾਰਾ ਕਰ ਰਿਹਾ ਸੀ।
ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਰਟੀ ਵਿਰੋਧੀ ਹਰਕਤਾਂ ਕਰਨ ਵਾਲੇ ਨੂੰ ਬਾਹਰ ਦਾ ਰਾਹ ਦਿਖਾਇਆ ਜਾਵੇਗਾ, ਫਿਰ ਚਾਹੇ ਉਹ ਕਿੰਨੇ ਵੀ ਵੱਡੇ ਅਹੁਦੇ 'ਤੇ ਕਿਉਂ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਹੀ ਆਮ ਆਦਮੀ ਪਾਰਟੀ ਨੂੰ 4 ਹਰੇ ਪੱਤੇ ਪੰਜਾਬ 'ਚੋਂ ਹੀ ਮਿਲੇ ਸਨ। ਉਨਾਂ ਕਿਹਾ ਕਿ 25 ਫੀਸਦੀ ਵੋਟਿੰਗ ਪੰਜਾਬ ਤੋਂ ਹੀ ਹੋਈ ਸੀ ਅਤੇ ਐਨੇ ਵੱਡੇ ਜਨ ਫਤਵੇ ਨੂੰ ਪਾਰਟੀ ਅਣਗੋਲਿਆਂ ਨਹੀਂ ਕਰ ਸਕਦੀ। ਇਸ ਲਈ ਅਸੀਂ 2017 ਨੂੰ ਲੜਨ ਲਈ ਮਿਸ਼ਨ ਦਾ ਵਿਸਥਾਰ ਸ਼ੁਰੂ ਕਰ ਦਿੱਤਾ ਹੈ।
ਧੂਰੀ 'ਚ ਜ਼ਿਮਨੀ ਚੋਣ ਲਈ ਸ਼ਾਂਤੀਪੂਰਵਕ ਵੋਟਿੰਗ ਜਾਰੀ (ਵੀਡੀਓ)
NEXT STORY