ਵਾਸ਼ਿੰਗਟਨ— ਭਾਰਤ ਵਰਗੇ ਦੇਸ਼ ਵਿਚ ਜਿੱਥੋਂ ਦਾ ਸੱਭਿਆਚਾਰ ਬਿਲਕੁਲ ਵੱਖਰਾ ਹੈ, ਸੂਟ-ਸਲਵਾਰ ਦੇ ਢਕੇ ਹੋਏ ਸਰੀਰ ਵਾਲੇ ਪਹਿਰਾਵਿਆਂ ਨੂੰ ਵਧੀਆ ਮੰਨਿਆ ਜਾਂਦਾ ਹੈ, ਉੱਥੇ ਕੁਝ ਅਜਿਹਾ ਹੋਵੇ ਤਾਂ ਗੱਲ ਸਮਝ ਵਿਚ ਆਉਂਦੀ ਹੈ ਪਰ ਇੱਥੇ ਗੱਲ ਅਮਰੀਕਾ ਦੀ ਹੋ ਰਹੀ ਹੈ। ਅਮਰੀਕਾ ਵਿਚ ਰਹਿਣ ਵਾਲੀ ਏਰਿਕਾ ਏਲਿਸ ਏਗਰਿਲ ਨੇ ਫੇਸਬੁੱਕ 'ਤੇ ਆਪਣੀ ਭੈਣ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ ਕਿ ਉਸ ਨੂੰ ਸਕੂਲ ਤੋਂ ਸਿਰਫ ਇਸ ਲਈ ਵਾਪਸ ਭੇਜ ਦਿੱਤਾ ਗਿਆ ਕਿਉਂਕਿ ਸਕੂਲ ਪ੍ਰਸ਼ਾਸਨ ਦਾ ਮੰਨਣਾ ਸੀ ਕਿ ਉਸ ਦਾ ਪਹਿਰਾਵਾ ਗਲਤ ਹੈ।
ਏਰਿਕਾ ਏਲਿਸ ਏਗ੍ਰਿਲ ਦੀ ਛੋਟੀ ਭੈਣ ਮੈਸੀ ਏਗ੍ਰਿਲ ਲਾਂਗ ਸ਼ਰਟ ਅਤੇ ਲੈਗੀ ਪਹਿਨ ਕੇ ਸਕੂਲ ਗਈ ਸੀ, ਜਿਸ 'ਤੇ ਸਕੂਲ ਪ੍ਰਸ਼ਾਸਨ ਨੇ ਉਸ ਨੂੰ ਇਹ ਕਹਿ ਕੇ ਸਕੂਲ ਤੋਂ ਭੇਜ ਦਿੱਤਾ ਕਿ ਉਸ ਦੇ ਕੱਪੜੇ ਭੜਕਾਊ ਹਨ। ਜਦੋਂ ਕਿ ਕੁੜੀ ਦੇ ਪਹਿਨਾਵੇ ਵਿਚ ਕੁਝ ਵੀ ਗਲਤ ਨਹੀਂ ਸੀ।
ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕਈਆਂ ਨੇ ਇਸ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਰਸ਼ਾਂ ਜਾਂ ਮੁੰਡਿਆਂ ਦੇ ਪਹਿਨਾਵੇ 'ਤੇ ਕਦੇ ਵੀ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਗਾਈ ਜਾਂਦੀ। ਹਮੇਸ਼ਾ ਹੀ ਕੁੜੀਆਂ ਨੂੰ ਹੀ ਆਪਣਾ ਪਹਿਨਾਵਾ ਠੀਕ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਅਮਰੀਕਾ ਵਰਗੇ ਦੇਸ਼ ਦੀ ਇਹ ਮਾਨਸਿਕਤਾ ਦੇਖ ਕੇ ਸੱਚਮੁੱਚ ਦੁੱਖ ਹੁੰਦਾ ਹੈ। ਲੋਕਾਂ ਨੂੰ ਸੋਚ ਬਦਲਣ ਦੀ ਲੋੜ ਹੈ ਨਾ ਕਿ ਕੁੜੀਆਂ ਨੂੰ ਪਹਿਨਾਵਾ।
ਹੁਣ ਆਸਮਾਨ 'ਚ ਚਮਕੇਗੀ 'ਮਲਾਲਾ' (ਦੇਖੋ ਤਸਵੀਰਾਂ)
NEXT STORY