ਤਰਨ ਤਾਰਨ : ਪੱਟੀ ਵਿਖੇ ਗੁਰਦੁਆਰਾ ਸਾਹਿਬ 'ਚ ਗੁਰੂ ਮਰਿਆਦਾ ਦੇ ਉਲਟ ਅਨੰਦ ਕਾਰਜ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਅਸਲ 'ਚ ਗੁਰਦੁਆਰੇ ਦੇ ਗਰੰਥੀ ਨੇ ਲਾੜੇ ਦੇ ਸਿਰ ਤੋਂ ਕਲਗੀ ਅਤੇ ਸਿਹਰਾ ਉਤਾਰੇ ਬਿਨਾਂ ਹੀ ਸੰਗਤ ਦੀ ਹਜ਼ੂਰੀ 'ਚ ਅਨੰਦ ਕਾਰਜ ਕਰਵਾ ਦਿੱਤਾ। ਲੋਕਾਂ ਵਲੋਂ ਉਕਤ ਗਰੰਥੀ ਨੂੰ ਹਟਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਮਾਮਲਾ ਤੂਲ ਫੜਦਿਆਂ ਦੇ ਕੇ ਦੋਸ਼ੀ ਗਰੰਥੀ ਗੁਰਸੇਵਕ ਸਿੰਘ ਨੇ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਉਸ ਤੋਂ ਅਣਜਾਣੇ 'ਚ ਗੁਰੂ ਸਾਹਿਬਾਨਾਂ ਦੀ ਮਰਿਆਦਾ ਭੰਗ ਹੋਈ ਹੈ ਪਰ ਸਥਾਨਕ ਲੋਕਾਂ 'ਚ ਇਸ ਨੂੰ ਲੈ ਕੇ ਖਾਸਾ ਰੋਸ ਦੇਖਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣੈ ਕਿ ਕਮੇਟੀ ਦੀ ਆਪਸੀ ਲੜਾਈ ਕਾਰਨ ਇਥੇ ਥੋੜ੍ਹੇ ਸਮੇਂ ਬਾਅਦ ਹੀ ਗਰੰਥੀ ਨੂੰ ਬਦਲ ਦਿੱਤਾ ਜਾਂਦਾ ਹੈ, ਜਿਸ ਕਾਰਨ ਅੱਜ ਐਨੀ ਵੱਡੀ ਭੁੱਲ ਹੋਈ ਹੈ।
ਪਾਰਟੀ ਦਾ ਵਿਰੋਧ ਕਰਨ ਵਾਲਿਆਂ ਲਈ ਕੁਝ ਇਸ ਅੰਦਾਜ 'ਚ ਬੋਲੇ ਭਗਵੰਤ ਮਾਨ (ਵੀਡੀਓ)
NEXT STORY