ਸਭ ਜਾਣਦੇ ਹਨ ਕਿ ਜਦੋਂ ਕਿਸੇ ਨੂੰ ਖੂਨ ਦੀ ਕਮੀ ਹੁੰਦੀ ਹੈ ਤਾਂ ਡਾਕਟਰ ਅਕਸਰ ਅਨਾਰ ਦਾ ਜੂਸ ਪੀਣ ਦੀ ਸਲਾਹ ਦਿੰਦੇ ਹਨ। ਇਹ ਫਾਇਦਾ ਤਾਂ ਸਭ ਨੂੰ ਪਤਾ ਹੈ ਪਰ ਇਕ ਤਾਜ਼ਾ ਸਰਵੇਖਣ 'ਚ ਇਸ ਦਾ ਉਹ ਫਾਇਦਾ ਪਤਾ ਲੱਗਾ ਹੈ, ਜੋ ਸ਼ਾਇਦ ਕੋਈ ਨਹੀਂ ਜਾਣਦਾ। ਜਾਣਦੇ ਹਾਂ ਅੱਜ ਅਨਾਰ ਦੇ ਜੂਸ ਦਾ ਇਹ ਕੀਮਤੀ ਫਾਇਦਾ।
ਖੋਜ ਅਨੁਸਾਰ ਜੇਕਰ ਅੱਧਾ ਗਲਾਸ ਅਨਾਰ ਦਾ ਜੂਸ ਅਤੇ ਤਿੰਨ ਖਜੂਰਾਂ ਖਾਧੀਆਂ ਜਾਣ ਤਾਂ ਦਿਲ ਦੇ ਦੌਰੇ ਦਾ ਜ਼ੋਖਿਮ ਘੱਟ ਜਾਂਦਾ ਹੈ। ਇਹ ਖੋਜ ਕੀਤੀ ਹੈ ਟੈਕਨੀਆਨ ਇਜ਼ਰਾਈਲ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਖੋਜਕਾਰਾਂ ਨੇ। ਉਨ੍ਹਾਂ ਨੇ ਆਪਣੀ ਖੋਜ 'ਚ ਇਹ ਦਾਅਵਾ ਕੀਤਾ ਹੈ ਕਿ ਅਨਾਰ ਦੇ ਇਸ ਤਰੀਕੇ ਨਾਲ ਸੇਵਨ ਨਾਲ ਨਾ ਸਿਰਫ ਦਿਲ ਦੇ ਦੌਰੇ ਦਾ ਜ਼ੋਖਿਮ ਘੱਟ ਹੁੰਦਾ ਹੈ, ਸਗੋਂ ਇਸ ਨਾਲ ਸਟ੍ਰੋਕ ਦਾ ਖਤਰਾ ਵੀ ਘਟਦਾ ਹੈ।
ਕਿਵੇਂ ਹੈ ਕਾਰਗਰ
ਖੋਜਕਾਰਾਂ ਦਾ ਮੰਨਣੈ ਕਿ ਅਨਾਰ ਅਤੇ ਖਜੂਰਾਂ 'ਚ ਐਂਟੀਆਕਸੀਡੈਂਟ ਖਾਸੀ ਮਾਤਰਾ 'ਚ ਪਾਏ ਜਾਂਦੇ ਹਨ, ਜੋ ਅਥੇਰੋਕਲੇਰੋਸਿਸ ਦੀ ਪ੍ਰਕਿਰਿਆ ਨੂੰ ਘੱਟ ਕਰਦੇ ਹਨ। ਅਥੇਰੋਕਲੇਰੋਸਿਸ ਉਹ ਪ੍ਰਕਿਰਿਆ ਹੈ, ਜਿਸ 'ਚ ਫੈਟਸ ਜਮ੍ਹਾ ਹੋਣ ਕਾਰਨ ਧਮਨੀਆਂ ਸਖਤ ਹੋਣ ਲੱਗਦੀਆਂ ਹਨ ਅਤੇ ਇਨ੍ਹਾਂ 'ਚ ਬਲਾਕੇਜ ਸ਼ੁਰੂ ਹੋ ਜਾਂਦੀ ਹੈ। ਇਸ ਦੇ ਲਈ ਦਿਨ 'ਚ ਬੀਜਾਂ ਸਮੇਤ ਤਿੰਨ ਖਜੂਰਾਂ ਪੀਸ ਕੇ ਅਨਾਰ ਦੇ ਜੂਸ ਨਾਲ ਸੇਵਨ ਕਰਨ 'ਤੇ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਸਭ ਨੂੰ ਪਤਾ ਹੈ ਕਿ ਦਿਲ ਹੀ ਸਾਡੀ ਜ਼ਿੰਦਗੀ ਦੀ ਧੁਰੀ ਹੈ।
ਜੇ ਰੋਗਾਂ ਤੋਂ ਰਹਿਣਾ ਹੈ ਦੂਰ ਤਾਂ ਕਰੋ ਇਨ੍ਹਾਂ ਦੀ ਵਰਤੋਂ
NEXT STORY