ਸਿਹਤਮੰਦ ਰਹਿਣ ਦੇ ਲਈ ਸਾਨੂੰ ਅਜਿਹਾ ਜੀਵਨ ਢੰਗ ਤੇ ਖਾਣ-ਪੀਣ ਅਪਣਾਉਣਾ ਚਾਹੀਦਾ, ਜਿਸ ਨਾਲ ਸਾਡੀ ਰੋਗਾਂ ਨਾਲ ਲੜਨ ਦੀ ਸਮਰਥਾ ਵਧੇ ਤੇ ਸਾਡਾ ਸਰੀਰ ਵੱਖ-ਵੱਖ ਤਰ੍ਹਾਂ ਦੇ ਰੋਗਾਂ ਨਾਲ ਆਪਣੇ-ਆਪ ਲੜਨ ਦੇ ਸਮਰਥ ਹੋਵੇ। ਜੇ ਸਾਡੀ ਰੋਗਾਂ ਨਾਲ ਲੜਨ ਵਾਲੀ ਸਮਰਥਾ ਤਾਕਤਵਰ ਹੋਵੇਗੀ ਤਾਂ ਸਾਨੂੰ ਦਵਾਈਆਂ ਦੀ ਬਹੁਤ ਘੱਟ ਲੋੜ ਪਵੇਗੀ। ਰੋਗਾਂ ਨਾਲ ਲੜਨ ਦੀ ਸਮਰਥਾ ਨੂੰ ਬੜ੍ਹਾਵਾ ਦੇਣ ਲਈ ਕੁਝ ਖੁਰਾਕ ਪਦਾਰਥ ਬਹੁਤ ਹੀ ਸ਼ਾਨਦਾਰ ਭੂਮਿਕਾ ਨਿਭਾਉਂਦੇ ਹਨ। ਆਓ, ਜਾਣੀਏ ਇਨ੍ਹਾਂ ਸ਼ਾਨਦਾਰ ਖੁਰਾਕਾਂ ਦੇ ਬਾਰੇ 'ਚ।
► ਸਟ੍ਰਾਬੇਰੀਜ਼
ਦਿੱਲੀ ਦੇ ਫਿਟਨੈੱਸ ਤੇ ਨਿਊਟ੍ਰੀਸ਼ੀਅਨ ਮਾਹਿਰ ਡਾ. ਚਿਰਾਗ ਸੇਠੀ ਅਨੁਸਾਰ ਸਟ੍ਰਾਬੇਰੀਜ਼ 'ਚ ਵਿਟਾਮਿਨ-ਏ ਤੇ ਸੀ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਹ ਨਾ-ਸਿਰਫ ਸਾਡੀ ਰੋਗਾਂ ਨਾਲ ਲੜਣ ਦੀ ਸਮਰਥਾ ਨੂੰ ਵਧਾਉਂਦੇ ਹਨ, ਸਗੋਂ ਸਾਡੇ ਸਰੀਰ ਨੂੰ ਇਨਫੈਕਸ਼ਨ ਨਾਲ ਲੜਣ 'ਚ ਵੀ ਮਦਦ ਕਰਦੇ ਹਨ।
► ਦਹੀ
ਕੀ ਤੁਸੀਂ ਆਪਣੇ-ਆਪਣੇ ਪੇਟ 'ਚ ਮੌਜੂਦ ਬੈਕਟੀਰੀਆ ਬਾਰੇ ਸੁਣਿਆ ਹੈ? ਡਾ. ਸੇਠੀ ਕਹਿੰਦੇ ਹਨ ਕਿ ਦਹੀ 'ਚ ਮੌਜੂਦ ਪ੍ਰੋਬਾਇਓਟਿਕਸ ਤੁਹਾਡੇ ਪੇਟ 'ਚ ਚੰਗੇ ਬੈਕਟੀਰੀਆ ਦੇ ਕਲਚਰ ਨੂੰ ਵਧਾਉਣ 'ਚ ਸਹਾਇਕ ਹੁੰਦੇ ਹਨ। ਇਸ ਨਾਲ ਤੁਹਾਡੀ ਪਾਚਣ ਸ਼ਕਤੀ ਤੇ ਸੰਪੂਰਨ ਸਿਹਤ ਬਿਹਤਰ ਹੁੰਦੀ ਹੈ।
► ਆਂਵਲਾ
ਆਂਵਲਾ ਵਿਟਾਮਿਨ-ਸੀ ਦਾ ਇਕ ਸ਼ਾਨਦਾਰ ਸ੍ਰੋਤ ਹੈ। ਇਹ ਖੂਨ ਦੇ ਪ੍ਰਵਾਹ ਨੂੰ ਸੁਧਾਰਨ 'ਚ ਮਦਦ ਕਰਦਾ ਹੈ। ਨਾਲ ਹੀ ਇਹ ਕਬਜ਼ ਤੋਂ ਵੀ ਰਾਹਤ ਦਿਵਾਉਂਦਾ ਹੈ। ਇਹ ਫਲੂ, ਖਾਂਸੀ ਵਰਗੀਆਂ ਆਮ ਬੀਮਾਰੀਆਂ ਪ੍ਰਤੀ ਸਰੀਰ ਦੀ ਲੜਣ ਦੀ ਸਮਰਥਾ ਨੂੰ ਵਧਾਉਂਦਾ ਹੈ ਤੇ ਇਨਫੈਕਸ਼ਨ ਨੂੰ ਵੀ ਰੋਕਦਾ ਹੈ।
► ਹਰੀ ਫੁੱਲ ਗੋਭੀ
ਹਰੀ ਫੁੱਲ ਗੋਭੀ ਵਿਟਾਮਿਨ-ਏ, ਸੀ ਤੇ ਗਲੂਟਾਥਾਯੋਨ ਦਾ ਚੰਗਾ ਸ੍ਰੋਤ ਹੈ। ਇਨ੍ਹਾਂ ਤਿੰਨਾਂ ਦਾ ਮਿਸ਼ਰਣ ਸਾਡੀ ਪਾਚਣ ਪ੍ਰਣਾਲੀ ਨੂੰ ਵਧਾਉਣ 'ਚ ਮਦਦ ਕਰਦਾ ਹੈ। ਗਲੂਟਾਥਾਯੋਨ ਇਕ ਤਰ੍ਹਾਂ ਦਾ ਐਂਟੀਆਕਸੀਡੈਂਟ ਹੈ, ਜਿਸ ਦਾ ਨਿਰਮਾਣ ਸਾਡੇ ਲਿਵਰ ਵਲੋਂ ਕੀਤਾ ਜਾਂਦਾ ਹੈ ਪਰ ਘਟੀਆ ਡਾਈਟ ਤੇ ਜੀਵਨ-ਸ਼ੈਲੀ ਦੇ ਚਲਦਿਆਂ ਸਾਡੇ ਸਰੀਰ 'ਚ ਗਲੂਟਾਥਾਯੋਨ ਦਾ ਪੱਧਰ ਘੱਟ ਹੋ ਜਾਂਦਾ ਹੈ। ਇਸ ਨੂੰ ਪੂਰਾ ਕਰਨ ਦੇ ਲਈ ਹਰੀ ਫੁੱਲ ਗੋਭੀ ਇਕ ਸ਼ਾਨਦਾਰ ਸ੍ਰੋਤ ਹੈ। ਇਸ ਨੂੰ ਸਟੀਮ ਜਾਂ ਬੁਆਇਲ ਕਰਕੇ ਖਾਧਾ ਜਾ ਸਕਦਾ ਹੈ।
► ਮਸ਼ਰੂਮ
ਮਸ਼ਰੂਮ ਸਿਲੇਨੀਅਮ ਤੇ ਐਂਟੀਆਕਸੀਡੈਂਟ ਦਾ ਚੰਗਾ ਸ੍ਰੋਤ ਹੈ। ਸਿਲੇਨੀਅਮ ਦੀ ਘੱਟ ਮਾਤਰਾ ਵਾਲੀ ਡਾਈਟ ਦੇ ਕਾਰਨ ਫਲੂ ਦੇ ਮਾਮਲੇ ਪ੍ਰਤੀ ਸਾਲ ਵਧ ਰਹੇ ਹਨ। ਮਾਹਿਰਾਂ ਵਲੋਂ ਦਿਨ 'ਚ ਘੱਟੋ-ਘੱਟ ਇਕ ਵਾਰ ਮਸ਼ਰੂਮ ਦੀ ਇਕ ਸਰਵਿੰਗ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਸੰਤਰੇ ਦੇ ਇਹ ਗੁਣ, ਸ਼ਾਇਦ ਤੁਸੀਂ ਪਹਿਲਾਂ ਨਹੀਂ ਸੁਣੇ ਹੋਣਗੇ
NEXT STORY