ਟੈਕਸਾਸ— ਇਕ ਮਾਂ ਦਾ ਫਰਜ਼ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਦੇਖਭਾਲ ਕਰੇ, ਉਨ੍ਹਾਂ ਦੀ ਲੋੜਾਂ ਪੂਰੀਆਂ ਕਰੇ ਪਰ ਜਿਹੜੀ ਚੀਜ਼ ਉਨ੍ਹਾਂ ਲਈ ਨੁਕਸਾਨਦਾਇਕ ਹੈ, ਉਨ੍ਹਾਂ ਤੋਂ ਉਸ ਨੂੰ ਵਰਜੇ। ਪਰ ਜੇਕਰ ਮਾਂ ਅਜਿਹਾ ਨਹੀਂ ਕਰਦੀ ਤਾਂ ਇਸ ਦਾ ਨਤੀਜਾ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਸਕਦਾ ਹੈ। ਅਜਿਹਾ ਅਸੀਂ ਨਹੀਂ ਕਹਿ ਰਹੇ। ਇਹ ਕਹਿ ਰਹੀ ਹੈ ਅਮਰੀਕਾ ਦੀ 37 ਸਾਲਾ ਸੂਜਨ ਫਾਰਮਰ।
ਅਮਰੀਕਾ ਦੇ ਟੈਕਸਾਸ ਵਿਚ ਰਹਿਣ ਵਾਲੀ ਸੂਜਨ ਦਾ ਭਾਰ 274 ਕਿਲੋ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਉਸ ਦਾ ਭਾਰ ਕੰਟਰੋਲ ਨਾ ਕੀਤਾ ਗਿਆ ਤਾਂ ਉਸ ਦੀ ਮੌਤ ਵੀ ਹੋ ਸਕਦੀ ਹੈ ਪਰ ਸੂਜਨ ਦੀ ਮਾਂ ਉਸ ਨੂੰ ਅਜੇ ਵੀ ਹਾਈ ਫੈਟ ਭੋਜਨ ਦੇ ਰਹੀ ਹੈ। ਸੂਜਨ ਨੇ ਆਪਣੀ ਮਾਂ ਦਿੱਤਾ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ। ਸੂਜਨ ਦਾ ਕਹਿਣਾ ਹੈ ਕਿ ਉਸ ਦੀ ਮਾਂ ਨੇ ਬਚਪਨ ਤੋਂ ਉਸ ਨੂੰ ਕੁਝ ਵੀ ਖਾਣ-ਪੀਣ ਤੋਂ ਨਹੀਂ ਰੋਕਿਆ। ਹੁਣ ਉਸ ਦੀ ਹਾਲਤ ਇਹ ਹੋ ਗਈ ਹੈ ਕਿ ਉਹ 30 ਸਕਿੰਟ ਵੀ ਖੜ੍ਹੀ ਨਹੀਂ ਹੋ ਸਕਦੀ। ਸੂਜਨ ਦਾ ਕਹਿਣਾ ਹੈ ਕਿ ਇਸ ਜ਼ਿੰਦਗੀ ਤੋਂ ਉਸ ਨੂੰ ਨਫਰਤ ਹੋ ਗਈ ਹੈ। ਆਪਣੀਆਂ ਕੋਸ਼ਿਸ਼ਾਂ ਕਾਰਨ ਸੂਜਨ ਸਿਰਫ ਅੱਧਾ ਕਿਲੋ ਭਾਰ ਹੀ ਘਟਾ ਸਕੀ ਹੈ। ਉਸ ਦਾ ਭਾਰ ਘਟਾਉਣਾ ਮੁਸ਼ਕਿਲ ਹੈ ਪਰ ਉਹ ਅਜਿਹਾ ਕਰਨ ਦੀਆਂ ਕੋਸ਼ਿਸ਼ਾਂ ਵਿਚ ਹੈ।
ਲਖਵੀ ਦੀ ਰਿਹਾਈ 'ਤੇ ਪਾਕਿਸਤਾਨ ਖੁਸ਼ ਹੈ ਜਾਂ ਦੁਖੀ
NEXT STORY