ਇਸਲਾਮਾਬਾਦ— ਪਾਕਿਸਤਾਨ ਦੇ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਉਹ ਮੁੰਬਈ ਹਮਲੇ ਦੇ ਮਾਸਟਰਮਾਇੰਡ ਜਕੀਊਰ ਰਹਿਮਾਨ ਲਖਵੀ ਦੀ ਰਿਹਾਈ 'ਤੇ ਖੁਸ਼ੀ ਜਤਾਉਣ ਜਾਂ ਦੁਖ। ਆਮ ਤੌਰ 'ਤੇ ਇਸ ਬਾਰੇ 'ਚ ਲੋਕਾਂ ਦੀ ਰਾਏ ਮਿਲੀ-ਜੁਲੀ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਲਖਵੀ ਦੇ ਮੁਕੱਦਮੇ 'ਚ ਸਬੂਤਾਂ ਨੂੰ ਲੈ ਕੇ ਹੀ ਲੜ-ਲੜ ਕੇ ਥੱਕ ਗਈਆਂ ਪਰ ਜੋ ਫੈਸਲਾ ਉਹ ਚਾਹੁੰਦੀਆਂ ਸਨ ਉਹ ਸਾਹਮਣੇ ਨਹੀਂ ਆ ਸਕਿਆ।
ਪਾਕਿਸਤਾਨੀ ਪੰਜਾਬ ਸੂਬੇ ਦੀ ਸਰਕਾਰ ਨੇ 14 ਮਾਰਚ ਨੂੰ ਚੌਥੀ ਵਾਰ ਲਖਵੀ ਦੀ ਨਜ਼ਰਬੰਦੀ ਦੇ ਹੁਕਮ ਜਾਰੀ ਕੀਤੇ ਸਨ। ਅਖੀਰ ਅਜਿਹਾ ਕਦੋਂ ਤੱਕ ਚਲਦਾ। ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਬੇਹਤਰੀ ਤਾਂ ਦੂਰ ਦੀ ਗੱਲ ਹੈ, ਦੋਹਾਂ ਦੇਸ਼ਾਂ ਵਿਚਾਲੇ ਇਹ ਛੋਟਾ ਜਿਹਾ ਮੁਕੱਦਮਾ ਵੀ ਕਿਸੇ ਨਤੀਜੇ ਤੱਕ ਨਹੀਂ ਪਹੁੰਚ ਸਕਿਆ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਪਹਿਲਾਂ ਹੀ ਬਿਆਨ 'ਚ ਇਸ ਰਿਹਾਈ ਦੀ ਵਜ੍ਹਾ ਭਾਰਤ ਵੱਲੋਂ ਸਹਿਯੋਗ ਨਾ ਕੀਤੇ ਜਾਣ ਨੂੰ ਦੱਸਿਆ ਹੈ, ਜਿਸ ਨਾਲ ਕੀਮਤੀ ਸਮਾਂ ਬਰਬਾਦ ਹੋਇਆ ਅਤੇ ਸਰਕਾਰ ਦਾ ਮੁਕੱਦਮਾ ਕਮਜ਼ੋਰ ਹੋਇਆ।
ਬੰਦ ਕਮਰੇ 'ਚ ਅਦਾਲਤੀ ਕਾਰਵਾਈ ਦੀ ਵਜ੍ਹਾ ਤੋਂ ਮੀਡੀਆ ਲਈ ਇਹ ਮੁਮਕਿਨ ਹੀ ਨਹੀਂ ਕਿ ਕੋਈ ਰਾਏ ਕਾਇਮ ਕਰ ਸਕਦਾ ਕਿ ਕਾਰਵਾਈ ਕਿੰਨੀ ਪਾਰਦਰਸ਼ੀ ਹੈ ਜਾਂ ਨਹੀਂ ਅਤੇ ਸਬੂਤ ਕਿੰਨੇ ਠੋਸ ਹਨ ਜਾਂ ਨਹੀਂ। ਪਾਕਿਸਤਾਨੀ ਮੀਡੀਆ ਨੇ ਵੀ ਇਸ ਖਬਰ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਹੈ। ਅੰਗਰੇਜੀ ਦੀ ਇਕ ਵੱਡੀ ਅਖਬਾਰ ਨੇ ਆਖਰੀ ਪੰਨੇ 'ਤੇ ਇਸ ਖਬਰ ਨੂੰ ਥਾਂ ਦਿੱਤੀ ਤਾਂ ਦੂਜੀ ਨੇ ਇਕ ਕਾਲਮ ਦੀ ਖਬਰ ਦੇ ਤੌਰ 'ਤੇ ਛਾਪੀ।
ਇਹੀ ਸੂਰਤ-ਏ-ਹਾਲ ਸੋਸ਼ਲ ਮੀਡੀਆ 'ਤੇ ਵੀ ਦੇਖਣ ਨੂੰ ਮਿਲ ਰਹੀ ਹੈ। ਭਾਰਤੀ ਲੋਕ ਵੱਧ-ਚੜ੍ਹ ਕੇ ਪਾਕਿਸਤਾਨ ਦੀ ਨਿੰਦਾ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਜੇਕਰ ਪੇਸ਼ਾਵਰ ਸਕੂਲ ਹਮਲਾ ਹੋਇਆ ਤਾਂ ਚੰਗਾ ਹੋਇਆ, ਪਰ ਇਸ ਦੇ ਜਵਾਬ 'ਚ ਪਾਕਿਸਤਾਨ ਤੋਂ ਕੋਈ ਜ਼ਿਆਦਾ ਟਵੀਟ ਨਹੀਂ ਕੀਤੇ ਜਾ ਰਹੇ ਹਨ। ਇਹ ਹੀ ਕਾਬਿਲ-ਏ-ਜ਼ਿਕਰ ਟਵੀਟ ਸਾਬਕਾ ਸਾਂਸਦ ਫ਼ਰਾਹ ਨਾਜ਼ ਇਸਫ਼ਹਾਨੀ ਵੱਲੋਂ ਦੇਖਣ ਨੂੰ ਮਿਲਿਆ ਹੈ, ਜਿਸ ਵਿਚ ਲਖਵੀ ਦੀ ਰਿਹਾਈ ਨੂੰ ਸ਼ਰਮਿੰਦਗੀ ਅਤੇ ਪਾਕਿਸਤਾਨ ਦੀ ਸਾਫਟ ਇਮੇਜ ਲਈ ਬੁਰਾ ਕਰਾਰ ਦਿੱਤਾ ਪਰ ਉਥੇ ਹੀ ਜਾਣਕਾਰ ਰਜ਼ਾ ਰੂਮੀ ਨੇ ਇਸ ਨੂੰ ਲਖਵੀ ਲਈ ਆਖਿਰਕਾਰ ਨਿਆ ਦੱਸਿਆ ਹੈ।
ਮੋਦੀ ਨੇ ਫਰਾਂਸ 'ਚ ਲੁੱਟੇ ਦਿਲਕਸ਼ ਨਜ਼ਾਰੇ (ਦੇਖੋ ਤਸਵੀਰਾਂ)
NEXT STORY