ਜੰਗ ਨਾਲ ਤਬਾਹ ਯਮਨ 'ਚੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਸਵਦੇਸ਼ ਵਾਪਸ ਲਿਆਉਣ ਲਈ ਚਲਾਈ ਗਈ ਮੁਹਿੰਮ ਆਪਰੇਸ਼ਨ ਰਾਹਤ ਭਾਰਤ ਨੇ ਪੂਰਾ ਕਰ ਲਿਆ ਹੈ। ਇਸ ਦੌਰਾਨ ਉਸ ਨੇ ਇਸ ਹਿੰਸਾਗ੍ਰਸਤ ਦੇਸ਼ 'ਚੋਂ ਕੁੱਲ 5600 ਲੋਕਾਂ ਨੂੰ ਸੁਰੱਖਿਅਤ ਕੱਢਿਆ ਹੈ। ਇਸ ਵਿਚ 4,640 ਭਾਰਤੀਆਂ ਤੋਂ ਇਲਾਵਾ 41 ਦੇਸ਼ਾਂ ਦੇ ਕਰੀਬ ਇਕ ਹਜ਼ਾਰ ਨਾਗਰਿਕ ਵੀ ਸ਼ਾਮਿਲ ਹਨ। ਪਰ ਕਈ ਭਾਰਤੀ ਨਰਸਾਂ ਨੇ ਯਮਨ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਵਿਚ ਯਮਨ ਦੇ ਇਕ ਹਸਪਤਾਲ 'ਚ ਤਾਇਨਾਤ ਕਰੀਬ 64 ਨਰਸਾਂ ਸ਼ਾਮਿਲ ਹਨ, ਜਿਨ੍ਹਾਂ ਨੇ ਸਵਦੇਸ਼ ਪਰਤਨ ਦੇ ਕੇਰਲ ਦੇ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਕੇ.ਸੀ. ਜੋਸੇਫ ਦੀ ਅਪੀਲ ਨੂੰ ਵੀਰਵਾਰ ਨੂੰ ਠੁਕਰਾ ਦਿੱਤਾ।
ਸ਼ੁੱਕਰਵਾਰ ਨੂੰ ਜੋਸੇਫ ਨੇ ਦੱਸਿਆ ਕਿ ਮੁਹਿੰਮ ਖਤਮ ਹੋਣ ਤੋਂ ਪਹਿਲਾਂ ਵੀਰਵਾਰ ਨੂੰ ਮੈਂ ਯਮਨ ਦੇ ਇਕ ਹਸਪਤਾਲ 'ਚ ਤਾਇਨਾਤ ਨਰਸਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਉਹ ਭਾਰਤ ਪਰਤਨ ਦੀਆਂ ਇੱਛੁਕ ਨਹੀਂ ਹਨ। ਬਲੌਕ ਮੰਤਰੀ, 'ਜਦੋਂ ਮੈਂ ਉਨ੍ਹਾਂ ਨੂੰ ਯਮਨ ਦੀ ਖਤਰਨਾਕ ਹਾਲਤ ਦਾ ਹਵਾਲਾ ਦਿੰਦੇ ਹੋਏ ਸਵਦੇਸ਼ ਪਰਤਨ ਲਈ ਜ਼ੋਰ ਦਿੱਤਾ ਤਾਂ ਉਨ੍ਹਾਂ ਦਾ ਸਾਫ ਕਹਿਣਾ ਸੀ ਕਿ ਮੈਨੂੰ ਉਨ੍ਹਾਂ 'ਤੇ ਵਾਪਸ ਪਰਤਨ ਲਈ ਦਬਾਅ ਨਹੀਂ ਪਾਉਣਾ ਚਾਹੀਦਾ। ਜੋਸੇਫ ਨੇ ਦੱਸਿਆ ਕਿ ਜਿਸ ਹਸਪਤਾਲ 'ਚ ਨਰਸਾਂ ਨਾਲ ਮੈਂ ਗੱਲ ਕੀਤੀ ਉਥੇ ਤਾਇਨਾਤ ਕੇਰਲ ਦੀਆਂ 64 ਨਰਸਾਂ ਯਮਨ ਤੋਂ ਪਰਤਨ ਲਈ ਤਿਆਰ ਨਹੀਂ ਹਨ। ਪ੍ਰਵਾਸੀ ਮੰਤਰੀ ਮੁਤਾਬਕ ਇਸੇ ਤਰ੍ਹਾਂ ਯਮਨ ਦੇ ਮਬਾਰ ਕੇਤਰ ਦੇ ਇਕ ਹਸਪਤਾਲ 'ਚ ਵੀ ਕੇਰਲ ਦੀਆਂ 45 ਨਰਸਾਂ ਹਨ, ਉਨ੍ਹਾਂ 'ਚੋਂ ਸਿਰਫ 10 ਹੀ ਵਾਪਸ ਪਰਤੀਆਂ ਹਨ। ਬਾਕੀ ਉਥੋਂ ਆਉਣ ਲਈ ਤਿਆਰ ਨਹੀਂ ਹੋਈਆਂ। ਉਨ੍ਹਾਂ ਦੱਸਿਆ ਕਿ ਇਕ ਅਨੁਮਾਨ ਮੁਤਾਬਕ ਯਮਨ 'ਚ ਕੇਰਲ ਦੀਆਂ ਕਰੀਬ 3,000 ਨਰਸਾਂ ਤਾਇਨਾਤ ਹਨ, ਇਸ 'ਚੋਂ ਸਿਰਫ 823 ਹੀ ਸਵਦੇਸ਼ ਪਰਤੀਆਂ ਹਨ। ਜੋਸੇਫ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਹੁਣ ਵੀ ਕੇਰਲ ਦੇ ਕਈ ਲੋਕ ਯਮਨ 'ਚ ਫਸੇ ਹੋ ਸਕਦੇ ਹਨ ਜਦੋਂਕਿ ਸਨਾ ਸਥਿਤ ਭਾਰਤੀ ਦੂਤਘਰ ਬੰਦ ਕਰ ਦਿੱਤਾ ਗਿਆ ਹੈ।
ਇਹ ਕੈਸਾ ਮਾਂ ਦਾ ਪਿਆਰ, ਹੋ ਗਿਆ 274 ਕਿਲੋ ਭਾਰ (ਦੇਖੋ ਤਸਵੀਰਾਂ)
NEXT STORY