ਰੱਕਾ— ਖਤਰਨਾਕ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਨੇ ਹਾਲ ਹੀ ਵਿਚ 216 ਲੋਕਾਂ ਨੂੰ ਰਿਹਾਅ ਕਰ ਦਿੱਤਾ। ਇਨ੍ਹਾਂ 216 ਲੋਕਾਂ ਨੇ ਅੱਤਵਾਦੀਆਂ ਦੀ ਕੈਦ ਵਿਚ ਆਪਣੇ ਬਿਤਾਏ ਦਿਨਾਂ ਦਾ ਹਿਸਾਬ-ਕਿਤਾਬ ਦਿੱਤਾ ਤਾਂ ਹਰ ਅੱਖ ਉਨ੍ਹਾਂ ਦੇ ਦੁੱਖ ਵਿਚ ਨਮ ਹੋ ਗਈ। ਇਹ 216 ਲੋਕ ਅੱਤਵਾਦੀਆਂ ਦੀ ਕੈਦ ਵਿਚ 10 ਮਹੀਨੇ ਰਹੇ ਅਤੇ ਦੱਸਣ ਦੀ ਲੋੜ ਨਹੀਂ ਕਿ ਇਨ੍ਹਾਂ ਦੇ ਇਹ 10 ਮਹੀਨੇ ਕਿਸੇ ਨਰਕ ਤੋਂ ਘੱਟ ਨਹੀਂ ਸਨ। ਆਈ. ਐੱਸ. ਆਈ. ਐੱਸ. ਨੇ ਇਨ੍ਹਾਂ ਲੋਕਾਂ ਨੂੰ ਸਿਰਫ ਇਸ ਲਈ ਛੱਡਿਆ ਹੈ ਕਿਉਂਕਿ ਇਹ ਹੁਣ ਉਨ੍ਹਾਂ ਦੇ ਕੰਮ ਦੇ ਨਹੀਂ ਰਹੇ ਸਨ। ਇਨ੍ਹਾਂ ਛੱਡੇ ਗਏ ਲੋਕਾਂ ਵਿਚ 55 ਕੁੜੀਆਂ ਵੀ ਸ਼ਾਮਲ ਸਨ, ਜਿਨ੍ਹਾਂ ਦੀ ਅੱਤਵਾਦੀਆਂ ਦੀ ਕੈਦ ਵਿਚ ਸਭ ਤੋਂ ਜ਼ਿਆਦਾ ਦੁਰਗਤ ਹੋਈ। ਇਹ ਕੁੜੀਆਂ ਜ਼ਿੰਦਾ ਲਾਸ਼ ਬਣ ਕੇ ਰਹਿ ਗੀਆਂ ਹਨ। ਇਨ੍ਹਾਂ ਕੁੜੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਰ-ਵਾਰ ਬਲਾਤਕਾਰ ਦਾ ਸ਼ਿਕਾਰ ਬਣਾਇਆ ਗਿਆ। ਉਨ੍ਹਾਂ ਦੇ ਆਪਣੇ ਮਾਪਿਆ, ਭੈਣਾਂ-ਭਰਾਵਾਂ ਸਾਹਮਣੇ ਉਨ੍ਹਾਂ ਦੀ ਇੱਜ਼ਤ ਲੁੱਟੀ ਗਈ। ਇਨ੍ਹਾਂ ਗੱਲਾਂ ਦਾ ਇਨ੍ਹਾ ੰਕੁੜੀਆਂ 'ਤੇ ਉਹ ਅਸਰ ਹੋਇਆ ਕਿ ਉਹ ਜਿਊਂਦੀਆਂ-ਜਾਗਦੀਆਂ ਲਾਸ਼ਾਂ ਬਣ ਗਈਆਂ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬਲਾਤਕਾਰ ਕਿਸੇ ਬੰਦ ਦਰਵਾਜ਼ੇ ਦੇ ਪਿੱਛੇ ਨਹੀਂ ਸਗੋਂ ਸੜਕਾਂ 'ਤੇ ਖੁੱਲ੍ਹੇਆਮ ਕੀਤਾ ਗਿਆ। ਇਕ ਦਿਨ ਵਿਚ ਤਿੰਨ-ਤਿੰਨ ਵਾਰ ਉਨ੍ਹਾਂ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਸੀ। ਜੋ ਅੱਤਵਾਦੀ ਜ਼ਿਆਦਾ ਦਰਿੰਦਗੀ ਦਿਖਾਉਂਦਾ ਸੀ, ਉਸ ਨੂੰ ਕੁੜੀਆਂ ਗਿਫਟ ਵਿਚ ਦਿੱਤੀਆਂ ਜਾਂਦੀਆਂ ਸਨ।
ਹੁਣ ਜਦੋਂ ਇਹ ਕੁੜੀਆਂ ਆਜ਼ਾਦ ਹਵਾ ਵਿਚ ਸਾਹ ਲੈ ਰਹੀਆਂ ਹਨ ਅਤੇ ਅਤੀਤ ਦੇ ਕਾਲੇ ਸਾਏ 'ਚੋਂ ਉਭਰਨਾ ਉਨ੍ਹਾਂ ਲਈ ਸੌਖਾ ਨਹੀਂ ਹੈ। ਉਹ ਬੇਬੱਸ ਅਤੇ ਪੱਥਰ ਜਿਹੀਆਂ ਬਣੀਆਂ ਆਪਣੇ ਆਸ-ਪਾਸ ਦੇ ਲੋਕਾਂ ਨੂੰ ਦੇਖ ਰਹੀਆਂ ਹਨ। ਆਪਣੇ ਰਿਸ਼ਤੇਦਾਰਾਂ ਵਿਚ ਹੀ ਉਹ ਸ਼ਰਮਿੰਦਾ ਹੋਈਆਂ ਖੜ੍ਹੀਆਂ ਹਨ। ਅੱਤਵਾਦੀਆਂ ਨੇ ਉਨ੍ਹਾਂ ਨੂੰ ਛੱਡ ਤਾਂ ਦਿੱਤਾ ਪਰ ਉਨ੍ਹਾਂ ਦੀ ਜ਼ਿੰਦਗੀ ਤਾਂ ਕਦੋਂ ਦੀ ਬਰਬਾਦ ਹੋ ਚੁੱਕੀ ਹੈ ਤੇ ਪਤਾ ਨਹੀਂ ਦੁਬਾਰਾ ਕਦੋਂ ਲੀਹ 'ਤੇ ਆਏਗੀ।
ਭਾਰਤੀ ਨਰਸਾਂ ਦਾ ਯਮਨ ਛੱਡਣ ਤੋਂ ਇਨਕਾਰ
NEXT STORY