ਅੰਮ੍ਰਿਤਸਰ(ਸੰਜੀਵ)- ਗਰਾਊਂਡ ਵਿਚ ਖੇਡ ਰਹੇ ਵਿਦਿਆਰਥੀ ਨੂੰ ਨੰਗਾ ਕਰਕੇ ਉਸਦੀ ਫਿਲਮ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਉਣ ਦੇ ਇਲਜ਼ਾਮ ਵਿਚ ਸੰਦੀਪ ਸਿੰਘ, ਰਾਜਬੀਰ ਸਿੰਘ, ਕੁਲਦੀਪ ਸਿੰਘ ਤੇ ਮਾਹਨਾ ਨਿਵਾਸੀ ਕੋਹਾਲਾ ਵਿਰੁੱਧ ਥਾਣਾ ਲੋਪੋਕੇ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਬਲਜਿੰਦਰ ਸਿੰਘ ਨਿਵਾਸੀ ਕੋਹਾਲਾ ਨੇ ਦੱਸਿਆ ਕਿ ਉਸਦਾ ਲੜਕਾ ਆਕਾਸ਼ਦੀਪ 10ਵੀਂ ਜਮਾਤ ਦਾ ਵਿਦਿਆਰਥੀ ਹੈ, ਜੋ ਬੀਤੇ ਦਿਨ ਗਰਾਊਂਡ ਵਿਚ ਖੇਡ ਰਿਹਾ ਸੀ ਕਿ ਉਕਤ ਮੁਲਜ਼ਮਾਂ ਨੇ ਉਸਦੇ ਕੱਪੜੇ ਉਤਾਰ ਦਿੱਤੇ ਤੇ ਨੰਗੀ ਹਾਲਤ ਵਿਚ ਉਸਦੀ ਮੋਬਾਈਲ ਨਾਲ ਫਿਲਮ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ, ਜਿਸ ਕਾਰਨ ਉਸਦੀ ਪਿੰਡ ਵਿਚ ਬਹੁਤ ਬਦਨਾਮੀ ਹੋ ਰਹੀ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਕਿਓਰਿਟੀ ਗਾਰਡ ਦੀ ਕੀਤੀ ਬੇਰਹਿਮੀ ਨਾਲ ਹੱਤਿਆ, ਪੁਲਸ ਨੇ ਜਾਰੀ ਕੀਤੀ ਸ਼ੱਕੀ ਤਸਵੀਰਾਂ
NEXT STORY