ਜਲੰਧਰ/(ਮਹੇਸ਼)- ਚੌਗਿੱਟੀ ਚੌਕ ਦੇ ਨੇੜੇ ਸ਼ਾਮ 4 ਵਜੇ ਇਕ ਤੇਜ਼ ਰਫਤਾਰ ਟਰੱਕ ਨੇ ਐਕਟਿਵਾ ਸਵਾਰ ਵਿਅਕਤੀ ਨੂੰ ਕੁਚਲ ਦਿੱਤਾ, ਜਿਸ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਸੂਰੀਆ ਇਨਕਲੇਵ ਪੁਲਸ ਚੌਕੀ ਦੇ ਇੰਚਾਰਜ ਸਤਨਾਮ ਸਿੰਘ ਮੌਕੇ 'ਤੇ ਪਹੁੰਚੇ ਤੇ ਉਦੋਂ ਤਕ ਮ੍ਰਿਤਕ ਤਰਸੇਮ ਸਿੰਘ (50) ਪੁੱਤਰ ਸੰਤੋਖ ਸਿੰਘ ਨਿਵਾਸੀ ਅਸ਼ੋਕ ਵਿਹਾਰ ਕਾਲੋਨੀ (ਮਕਸੂਦਾਂ) ਨੂੰ ਕੁਚਲਣ ਵਾਲਾ ਟਿੱਪਰ ਉਥੇ ਮੌਜੂਦ ਨਹੀਂ ਸੀ। ਹਾਦਸਾ ਦੇਖਣ ਵਾਲੇ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਟਰੱਕ ਚਾਲਕ ਤੇਜ਼ ਰਫਤਾਰ ਟਰੱਕ ਲੈ ਕੇ ਉਥੋਂ ਫਰਾਰ ਹੋ ਗਿਆ।
ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਤਰਸੇਮ ਸਿੰਘ ਮਕਸੂਦਾਂ ਸਥਿਤ ਇੰਜੀਨੀਅਰਿੰਗ ਕਾਲਜ ਵਿਚ ਕੰਮ ਕਰਦਾ ਸੀ। ਪੀ. ਏ. ਪੀ. ਚੌਕ ਵਲੋਂ ਉਹ ਆਪਣੇ ਘਰ ਮਕਸੂਦਾਂ ਜਾ ਰਿਹਾ ਸੀ, ਉਸ ਦੇ ਪਿੱਛੇ ਆ ਰਹੇ ਟਿੱਪਰ (ਟਰੱਕ) ਨੇ ਉਸ ਨੂੰ ਟੱਕਰ ਮਾਰ ਦਿੱਤੀ। ਸੰਤੋਖ ਸਿੰਘ ਸੜਕ ਦੇ ਵਿਚਾਲੇ ਡਿੱਗ ਪਿਆ ਤੇ ਟਿੱਪਰ ਦਾ ਟਾਇਰ ਉਸ ਦੇ ਉਪਰੋਂ ਲੰਘ ਗਿਆ। ਹਾਦਸੇ ਦੇ ਦੌਰਾਨ ਕਾਫੀ ਦੇਰ ਤਕ ਉਥੇ ਟ੍ਰੈਫਿਕ ਜਾਮ ਲੱਗਾ ਰਿਹਾ।
ਸੜਕ ਦੇ ਵਿਚਾਲੇ ਪਈ ਲਾਸ਼ ਨੂੰ ਚੁੱਕੇ ਜਾਣ ਦੇ ਬਾਅਦ ਏ. ਐੱਸ. ਆਈ. ਸਤਨਾਮ ਸਿੰਘ ਨੇ ਜਾਮ ਨੂੰ ਖੁੱਲ੍ਹਵਾਇਆ। ਸੂਰੀਆ ਇਨਕਲੇਵ ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਫਰਾਰ ਟਿੱਪਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕੱਲ ਤਰਸੇਮ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
ਅਮਰਿੰਦਰ ਨੇ ਰਾਹੁਲ ਨੂੰ ਈਮੇਲ ਭੇਜ ਕੇ ਕਿਹਾ ਸੀ-ਪਰਤ ਆਓ
NEXT STORY