ਜੈਦਾ— ਕਿਸੇ ਦੀ ਕਿਸਮਤ ਬਾਰੇ ਕੋਈ ਨਹੀਂ ਜਾਣਦਾ। ਕੋਈ ਨਹੀਂ ਕਹਿ ਸਕਦਾ ਕਿ ਕਿਸਮਤ ਕਦੋਂ ਰੰਗ ਬਦਲ ਲਵੇ ਤੇ ਕਿਸ ਨੂੰ ਰਾਜੇ ਤੋਂ ਰੰਕ ਤੇ ਰੰਕ ਤੋਂ ਰਾਜਾ ਬਣਾ ਦੇਵੇ। ਸਾਊਦੀ ਅਰਬ ਦੇ ਜੈਦਾ ਵਿਚ ਇਕ ਕੂੜਾ ਚੁਗਣ ਵਾਲੀ ਅਫਰੀਕਨ ਬੱਚੀ ਦੀ ਕਿਸਮਤ ਨੇ ਵੀ ਤੇਜ਼ੀ ਨਾਲ ਰੰਗ ਬਦਲੇ ਕਿ ਦੇਖਣ ਵਾਲੇ ਦੇਖਦੇ ਹੀ ਰਹਿ ਗਏ।
ਇਸ ਬੱਚੀ ਨੇ ਮਸ਼ਹੂਰ ਸਾਊਦੀ ਫੁੱਟਬਾਲ ਕਲੱਬ ਅਲ ਇਤਿਹਾਦ ਦੀ ਜਰਸੀ ਪਹਿਨ ਰੱਖੀ ਸੀ, ਜਦੋਂ ਉਹ ਕੂੜੇ ਦੇ ਢੇਰ 'ਚੋਂ ਕੂੜਾ ਚੁਗ ਰਹੀ ਸੀ। ਉਸ ਨੂੰ ਦੇਖ ਕੇ ਇਕ ਨੌਜਵਾਨ ਨੂੰ ਸ਼ਰਾਰਤ ਸੁੱਝੀ 'ਤੇ ਉਸ ਨੇ ਉਸ ਨਾਲ ਸੈਲਫੀ ਖਿੱਚ ਲਈ ਤੇ ਸਨੈਪ ਚੈਟ 'ਤੇ ਪੋਸਟ ਕਰ ਦਿੱਤੀ। ਕੈਪਸ਼ਨ ਵਿਚ ਉਸ ਨੇ ਲਿਖਿਆ ਕਿ 'ਅਲ ਇਤਿਹਾਦ ਕਿਥੇ ਪਿਆ ਹੈ, ਕੂੜੇ ਦੇ ਢੇਰ 'ਚ।' ਇਸ ਤਸਵੀਰ ਨੂੰ ਦੇਖ ਕੇ ਲੋਕਾਂ ਵਿਚ ਗੁੱਸਾ ਭਰ ਗਿਆ।
ਟਵਿੱਟਰ ਨੇ ਵੀ ਸੈਲਫੀ ਖਿੱਚਣ ਵਾਲੇ ਨੌਜਵਾਨ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਸ ਨੇ ਬੱਚੀ ਦੀ ਗਰੀਬੀ ਦਾ ਮਜ਼ਾਕ ਉਡਾਇਆ। ਸੋਸ਼ਲ ਮੀਡੀਆ 'ਤੇ ਇਹ ਤਸਵੀਰ ਵਾਇਰਲ ਹੋ ਗਈ। ਇਸ ਨਾਲ ਲੋਕਾਂ ਦੇ ਮਨ ਵਿਚ ਬੱਚੀ ਲਈ ਹਮਦਰਦੀ ਪੈਦਾ ਹੋ ਗਈ। ਲੋਕਾਂ ਨੇ ਬੱਚੀ ਨੂੰ ਪੈਸੇ ਦੇਣ ਦੀ ਪੇਸ਼ਕਸ਼ ਕੀਤੀ ਅਤੇ ਇਕ ਹਫਤੇ ਦੇ ਅੰਦਰ ਹੀ ਬੱਚੀ ਲਈ 75 ਲੱਖ ਰੁਪਏ ਇਕੱਠੇ ਹੋ ਚੁੱਕੇ ਗਏ।
ਵਿਵਾਦ ਨੂੰ ਵੱਧਦਾ ਦੇਖ ਕੇ ਤਸਵੀਰ ਖਿੱਚਣ ਵਾਲੇ ਨੌਜਵਾਨ ਨੇ ਵੀ ਮੁਆਫੀ ਮੰਗੀ ਤੇ ਖੁਦ ਜਾ ਕੇ ਬੱਚੀ ਨੂੰ ਗਿਫਟ ਦਿੱਤਾ। ਇਤਿਹਾਦ ਕਲੱਬ ਦੇ ਇਕ ਅਮੀਰ ਪ੍ਰਸ਼ੰਸਕ ਨੇ ਇਸ ਬੱਚੀ ਨੂੰ 10 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ ਹੈ। ਸਾਊਦੀ ਅਰਬ ਦੇ ਫਾਰਮੂਲਾ ਡਰਾਈਵ ਯਜੀਦ ਅਲਰਾਝੀ ਨੇ 10.5 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਹੈ। ਇੰਨੀਂ ਹੀ ਰਕਮ ਇਕ ਹੋਰ ਵਿਅਕਤੀ ਨੇ ਦਿੱਤੀ ਹੈ। ਅਲ ਇਤਿਹਾਦ ਦਾ ਫੈਂਸ ਕਲੱਬ ਹਰ ਮਹੀਨੇ ਬੱਚੀ ਨੂੰ ਗੁਜ਼ਾਰਾ ਭੱਤਾ ਵੀ ਦੇਵੇਗਾ।
ਵਿਦੇਸ਼ ਜਾਣ ਲਈ ਹੁਣ ਇਨ੍ਹਾਂ ਨੂੰ ਵੀ ਲੈਣਾ ਪਵੇਗਾ ਵੀਜ਼ਾ
NEXT STORY