ਜਰਮਨ— ਹਿਟਲਰ ਨੂੰ ਇਕ ਤਾਨਾਸ਼ਾਹ ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਜੋ ਕਦੇ ਕਿਸੇ ਦੇ ਅੱਗੇ ਝੁਕਦਾ ਨਹੀਂ ਸੀਤੇ ਜੇਕਰ ਕੋਈ ਉਸ ਨੂੰ ਉਸ ਦੀ ਗਲਤੀ ਚਿਤਾਰਦਾ ਸੀ ਤਾਂ ਉਹ ਉਸ ਦਾ ਬੇਰਹਿਮੀ ਨਾਲ ਕਤਲ ਕਰਵਾ ਦਿੰਦਾ ਸੀ। ਪਰ ਜਦੋਂ ਨੇਤਾ ਜੀ ਸੁਭਾਸ਼ ਚੰਦਰ ਜੀ ਬੋਸ ਨੇ ਉਸ ਨੂੰ ਉਸ ਦੀ ਗਲਤੀ ਦੱਸੀ ਤਾਂ ਉਸ ਨੇ ਝੁਕ ਕੇ ਮੁਆਫੀ ਮੰਗ ਲਈ। ਨੇਤਾ ਜੀ ਸੁਭਾਸ਼ ਚੰਦਰ ਬੋਸ ਭਾਰਤ ਦੇ ਵੱਡੇ ਨੇਤਾਵਾਂ ਵਿਚ ਸ਼ਾਮਲ ਸਨ। ਦੇਸ਼ ਦੀ ਆਜ਼ਾਦੀ ਲਈ ਉਨ੍ਹਾਂ ਨੇ ਬਹੁਤ ਕੁਝ ਕੀਤਾ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਜਰਮਨ ਦੇ ਤਾਨਾਸ਼ਾਹ ਏਡੋਲਫ ਹਿਟਲਰ ਨਾਲ ਵੀ ਹੋਈ ਸੀ, ਜਿਸ ਦੌਰਾਨ ਉਨ੍ਹਾਂ ਨੇ ਹਿਟਲਰ ਨੂੰ ਵੀ ਸ਼ਰਮਿੰਦਾ ਕਰ ਦਿੱਤਾ।
ਹਿਟਲਰ ਨੇ ਆਪਣੀ ਆਤਮਕਥਾ 'ਤੇ ਆਧਾਰਤ ਕਿਤਾਬ 'ਮੀਨ ਕੰਫ' ਲਿਖੀ ਸੀ, ਜਿਸ ਵਿਚ ਭਾਰਤ ਤੇ ਭਾਰਤੀਆਂ ਬਾਰੇ ਬਹੁਤ ਸਾਰੀਆਂ ਇਤਰਾਜ਼ਯੋਗ ਗੱਲਾਂ ਲਿਖੀਆਂ ਗਈਆਂ ਸਨ। ਜਦੋਂ ਹਿਟਲਰ ਨਾਲ ਮੁਲਾਕਾਤ ਦੌਰਾਨ ਨੇਤਾ ਜੀ ਨੇ ਉਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ ਤਾਂ ਨੇਤਾ ਜੀ ਦੀ ਸ਼ਖਸੀਅਤ ਦੇਖਦੇ ਹੋਏ ਉਸ ਨੇ ਤੁਰੰਤ ਉਨ੍ਹਾਂ ਤੋਂ ਮੁਆਫੀ ਮੰਗ ਲਈ।
ਨੇਤਾ ਜੀ ਨੇ ਅੰਗਰੇਜ਼ਾਂ ਦੇ ਖਿਲਾਫ ਆਜ਼ਾਦ ਹਿੰਦ ਫੌਜ ਦਾ ਨਿਰਮਾਣ ਕੀਤਾ ਸੀ। ਇਹ ਫੌਜ ਜਾਪਾਨ ਦੇ ਸਹਿਯੋਗ ਨਾਲ ਬਣਾਈ ਗਈ ਸੀ। ਜਾਪਾਨ ਵੀ ਉਸ ਸਮੇਂ ਦੂਜੇ ਵਿਸ਼ਵ ਯੁੱਧ ਵਿਚ ਸ਼ਾਮਲ ਹੋ ਗਿਆ ਸੀ। ਨੇਤਾ ਜੀ ਨੂੰ 11 ਵਾਰ ਜੇਲ੍ਹ ਦੀ ਸਜ਼ਾ ਭੁਗਤਣੀ ਪਈ ਸੀ। 1941 ਵਿਚ ਘਰ ਵਿਚ ਨਜ਼ਰਬੰਦ ਕੀਤੇ ਜਾਣ ਤੋਂ ਬਾਅਦ ਉਹ ਭੇਸ ਵਟਾ ਕੇ ਪਾਕਿਸਤਾਨ, ਅਫਗਾਨਿਸਤਾਨ, ਰੂਸ ਤੋਂ ਹੁੰਦੇ ਹੋਏ ਜਰਮਨੀ ਪਹੁੰਚੇ ਸਨ। ਇਹ ਦੂਜੇ ਵਿਸ਼ਵ ਯੁੱਧ ਦਾ ਦੌਰ ਸੀ ਅਤੇ ਨਾਜੀ ਤਾਨਾਸ਼ਾਹ ਹਿਟਲਰ ਤੋਂ ਦੁਨੀਆ ਕੰਬਦੀ ਸੀ। ਪਰ ਨੇਤਾ ਜੀ ਨੇ ਬੇਬਾਕ ਆਪਣੀ ਗੱਲ ਉਸ ਦੇ ਸਾਹਮਣੇ ਰੱਖ ਦਿੱਤਾ।
ਕਿਊਬਾ ਨੂੰ ਅੱਤਵਾਦ ਦੀ ਸੂਚੀ 'ਚੋਂ ਹਟਾਏ ਜਾਣ 'ਤੇ ਫੈਸਲਾ ਨਹੀਂ
NEXT STORY